ਕੱਲ੍ਹ ਦੇ ਮੁਕਾਬਲੇ ਅੱਜ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਵਧੀ

ਹਰੀਕੇ ਪੱਤਣ 20 ਅਕਤੂਬਰ (ਨਿਊਜ਼ ਪੰਜਾਬ) – ਕੋਰੋਨਾ ਕਾਰਨ 7 ਮਹੀਨਿਆਂ ਤੋਂ ਬੰਦ ਪਏ ਸਕੂਲ ਬੀਤੇ ਕੱਲ੍ਹ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਤੋਂ ਬਾਅਦ 9ਵੀ ਤੋਂ 12ਵੀ ਜਮਾਤ ਤੱਕ ਸਕੂਲ ਖੋਲੇ ਗਏ ਸਨ। ਬੀਤੇ ਕੱਲ੍ਹ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ ਨਾ ਮਾਤਰ ਸੀ ਪਰੰਤੂ ਅੱਜ ਦੂਸਰੇ ਦਿਨ ਬੱਚਿਆਂ ਦੀ ਹਾਜ਼ਰੀ ਜ਼ਿਆਦਾ ਰਹੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਪੱਤਣ ਵਿੱਚ ਅੱਜ 35 ਵਿਦਿਆਰਥੀ ਪਹੁੰਚੇ।