ਸ੍ਰ . ਉਂਕਾਰ ਸਿੰਘ ਪਾਹਵਾ ਐਕਮਾ ਦੇ ਪ੍ਰਧਾਨ ਬਣੇ
ਨਵੀ ਦਿੱਲੀ ,7 ਮਾਰਚ ( ਨਿਊਜ਼ ਪੰਜਾਬ ) – ਸਾਇਕਲ ਉਦਯੋਗ ਦੀ ਪ੍ਰਸਿੱਧ ਹਸਤੀ ਸਰਦਾਰ ਉਂਕਾਰ ਸਿੰਘ ਪਾਹਵਾ ਅਗਲੇ ਦੋ ਸਾਲਾਂ ਲਈ ਪ੍ਰਮੁੱਖ ਸਾਇਕਲ ਉਤਪਾਦਕਾਂ ਦੀ ਸੰਸਥਾ ਆਲ ਇੰਡੀਆ ਸਾਇਕਲ ਮਨੁਫੇਕਚਰਰਜ਼ ਐਸੋਸਿਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ । ਏਵਨ ਸਾਇਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਸ੍ਰ . ਉਂਕਾਰ ਸਿੰਘ ਦੋ ਸਾਲ ਲਈ ਇੱਸ ਆਹੁਦੇ ਤੇ ਰਹਿਣਗੇ । ਓਹਨਾਂ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਸ਼੍ਰੀ ਗਿਰੀਸ਼ ਕਪੂਰ ( ਜੁਇੰਟ ਪ੍ਰੈਸੀਡੈਂਟ ਐਟਲਸ ਸਾਇਕਲ ਹਰਿਆਣਾ ) ਸਨ । ਟੀ .ਆਈ ਗਰੁੱਪ ਦੇ ਮੁਖੀ ਸ਼੍ਰੀ ਕੇ ਕੇ ਪਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ I ਇਸ ਸੰਸਥਾ ਦੇ ਸਾਇਕਲ ਉਦਯੋਗ ਦੇ ਪ੍ਰਸਿੱਧ ਘਰਾਣੇ ਏਵਨ ਸਾਇਕਲਜ਼ ਤੋਂ ਇਲਾਵਾ ਹੀਰੋ ਸਾਇਕਲਜ਼ ,ਐਟਲਸ ਸਾਇਕਲਜ਼ , ਟੀ . ਆਈ . ਸਾਇਕਲਜ਼ ,ਹੀਰੋ ਇਕੋਟੇਕ, ਏਵਨ ਇਸਪਾਤ ,ਨੀਲਮ ਸਾਇਕਲ , ਐਸ ਕੇ ਬਾਇਕ, ਮਿਲਟਨ ਸਾਇਕਲਜ਼ , ਟੀ ਆਈ ਡੀ ਸੀ , ਵਿਸ਼ਾਲ ਸਾਇਕਲਜ਼ ਆਦਿ ਮੈਂਬਰ ਹਨ ।