ਪੰਜਾਬ ਵੀ ਪਹੁੰਚਿਆਂ ਕਰੋਨਾ ਵਾਇਰਸ – ਇਟਲੀ ਤੋਂ ਪਰਤੇ ਸਨ 2 ਪੀੜਤ
ਅੰਮ੍ਰਿਤਸਰ ,7 ਮਾਰਚ (ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ) ਇਟਲੀ ਤੋਂ ਪਰਤੇ ਅੰਮ੍ਰਿਤਸਰ ਦਾਖਲ 2 ਮਰੀਜ਼ਾਂ ਦਾ ਅੱਜ ਕਰੋਨਾ ਦੀ ਟੈਸਟ ਰਿਪੋਰਟ ਪੋਜਟਿਵ ਆਈ ਹੈ ,ਇਨ੍ਹਾਂ ਦੋਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵੱਖਰੇ ਵਿਸ਼ੇਸ ਵਾਰਡ ਵਿਚ ਰਖਿਆ ਗਿਆ ਹੈ , ਇਹ ਦੋਨੋ ਲੰਘੇ ਬੁਧਵਾਰ ਨੂੰ ਇਟਲੀ ਤੋਂ ਆਏ ਸਨ ਅਤੇ ਦਿੱਲੀ ਏਅਰ ਪੋਰਟ ਤੋਂ ਹੁੰਦੇ ਹੋਏ ਅਮ੍ਰਿਤਸਰ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰ ਪੋਰਟ ਤੇ ਪੁੱਜੇ ਸਨ I ਇਨ੍ਹਾਂ ਨੂੰ ਵਿਸ਼ੇਸ਼ ਨਿਗਰਾਨੀ ਵਿਚ ਰੱਖਿਆ ਜਾ ਰਿਹਾ I ਇਨ੍ਹਾਂ ਦੇ ਹੋਰ ਅਗਲੇਰੇ ਟੈਸਟਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ ,ਭਾਰਤ ਵਿੱਚ ਕਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ ਵੱਧ ਕੇ 34 ਹੋ ਗਈ ਹੈ, ਇਨ੍ਹਾਂ ਵਿਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ
16 ਹੈ ਜਦੋ ਕੇ ਬਾਕੀਆਂ ਵਿਚੋਂ ਵੀ ਬਹੁਤੇ ਵਿਦੇਸ਼ਾ ਤੋਂ ਹੀ ਪਰਤੇ ਹਨ I