ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਜਮਾਤਾਂ ਦੇ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ , 16 ਅਕਤੂਬਰ (ਨਿਊਜ਼ ਪੰਜਾਬ)- ਕੋਰੋਨਾ ਵਾਇਰਸ ਦੇ ਚੁਣੌਤੀਪੂਰਨ ਹਾਲਾਤਾਂ ਦੇ ਵਿਚ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਫਲਤਾ ਪੂਰਵਕ ਆਨਲਾਈਨ ਪੇਪਰ ਲਏ ਹਨ ਉੱਥੇ ਵੱਖ ਵੱਖ ਕਲਾਸਾਂ ਦੇ ਨਤੀਜੇ ਵੀ ਸਮੇਂ ਸਿਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਸੈਸ਼ਨ ਮਈ 2020 ਦੀਆਂ ਵੱਖ -ਵੱਖ ਸੱਤ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਵੇਖਿਆ ਜਾ ਸਕਦਾ ਹੈ। ਡਾ. ਮਨੋਜ ਕੁਮਾਰ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਕੰਟਰੋਲਰ ਨੇ ਦੱਸਿਆ ਹੈ ਕਿ ਵਿਦਿਆਰਥੀ ਇਨ੍ਹਾਂ ਕਲਾਸਾਂ ਦੇ ਨਤੀਜੇ ਵੇਖਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਜਾ ਕੇ ਆਪਣੇ ਨਤੀਜੇ ਵੇਖ ਸਕਦੇ ਹਨ ।ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਬਾਕੀ ਰਹਿੰਦੀਆਂ ਕਲਾਸਾਂ ਦੇ ਨਤੀਜੇ ਵੀ ਜਲਦੀ ਐਲਾਨ ਦਿੱਤੇ ਜਾਣਗੇ ।ਜਿਨ੍ਹਾਂ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਬੈਚਲਰ, ਵੋਕੇਸ਼ਨ (ਮਨੋਰੰਜਨ ਤਕਨਾਲੋਜੀ)) ਸਮੈਸਟਰ – VI , ਬੈਚਲਰ ਆਫ਼ ਵੋਕੇਸ਼ਨ (ਪੋਸ਼ਣ ਅਭਿਆਸ ਅਤੇ ਸਿਹਤ) ਸਮੈਸਟਰ-VI, ਵੋਕੇਸ਼ਨ ਬੈਚਲਰ (ਡਾਂਸ ਦਾ ਸਮਕਾਲੀ ਰੂਪ), ਸਮੈਸਟਰ – VI ਬੈਚਲਰ ਆਫ਼ ਵੋਕੇਸ਼ਨ (ਪ੍ਰਬੰਧਨ ਅਤੇ ਸੈਕਟਰੀਅਲ ਪ੍ਰੈਕਟਿਸ) ਸਮੈਸਟਰ- VI., ਬੈਚਲਰ ਆਫ਼ ਵੋਕੇਸ਼ਨ (ਫੋਟੋਗ੍ਰਾਫੀ ਅਤੇ ਪੱਤਰਕਾਰੀ) ਸਮੈਸਟਰ-VI ,ਐਮ.ਏ. ਬਿਜ਼ਨਸ ਇਕਨਾਮਿਕਸ ਅਤੇ ਆਈ.ਟੀ ਸਮੈਸਟਰ- IV , ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ) ਸਮੈਸਟਰ-VI ਸ਼ਾਮਿਲ ਹਨ ।