ਜ਼ਿਲੇ ਦੇ 53 ਪਿੰਡਾਂ ਵਿਚ ਵੱਖ-ਵੱਖ ਕੰਮਾਂ ਦਾ ਅੱਜ ਵਰਚੂਅਲ ਉਦਘਾਟਨ ਕਰਨਗੇ ਮੁੱਖ ਮੰਤਰੀ

ਨਵਾਂਸ਼ਹਿਰ, 16 ਅਕਤੂਬਰ (ਨਿਊਜ਼ ਪੰਜਾਬ)-ਸਮਾਰਟ ਵਿਲੇਜ ਕੰਪੇਨ ਫੇਜ-2 ਦੇ ਜ਼ਿਲੇ ਦੇ 53 ਪਿੰਡਾਂ ਵਿਚ ਵੱਖ-ਵਖ ਵਿਕਾਸ ਕੰਮਾਂ ਦਾ ਵਰਚੂਅਲ ਉਦਘਾਟਨ ਭਲਕੇ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਨਾਂ ਸਮੂਹ 53 ਪਿੰਡਾਂ ਦੀਆਂ ਪੰਚਾਇਤਾਂ ਵੈਬਐਕਸ ਅਤੇ ਫੇਸਬੁੱਕ ਜ਼ਰੀਏ ਇਸ ਵਚਚੂਅਲ ਉਦਘਾਟਨੀ ਪ੍ਰੋਗਰਾਮ ਦਾ ਹਿੱਸਾ ਬਣਨਗੀਆਂ। ਉਨਾਂ ਦੱਸਿਆ ਕਿ ਇਨਾਂ ਗ੍ਰਾਮ ਪੰਚਾਇਤਾਂ ਵਿਚ ਬਹਿਰਾਮ, ਲਧਾਣਾ ਉੱਚਾ, ਮੰਢਾਲੀ, ਮਹਿਰਮਪੁਰ, ਚੱਕ ਬਿਲਗਾ, ਕੰਗਰੋੜ, ਚਾਂਦਪੁਰ ਰੁੜਕੀ ਕਲਾਂ, ਸਾਹਿਬਾ, ਬਛੌੜੀ, ਮੰਗੂਪੁਰ, ਕਰੀਮਪੁਰ ਧਿਆਨੀ, ਬਾਗੋਵਾਲ, ਮੁੱਤੋਂ, ਮਹਿਤਪੁਰ, ਗਹੂੰਣ, ਗੜੀ ਕਾਨੂੰਗੋਆ, ਸਿੰਬਲ ਮਜਾਰਾ, ਟਕਾਰਲਾ, ਅਮਰਗੜ, ਜਾਡਲਾ, ਮੰਗੂਵਾਲ, ਪਨੂੰ ਮਜਾਰਾ, ਨੋਰਾ, ਕਰਿਆਮ, ਮੀਰਪੁਰ ਜੱਟਾਂ, ਸੋਨਾ, ਉੜਾਪੜ, ਗਰਚਾ, ਔੜ, ਭਾਰਟਾ ਕਲਾਂ, ਲੜੋਆ, ਬੱਲੋਵਾਲ, ਚਾਹਲ ਕਲਾਂ, ਮੀਰਪੁਰ ਲੱਖਾਂ, ਕਟਾਰੀਆਂ, ਖਾਨਪੁਰ, ਘੁੰਮਣ, ਸੜੋਆ, ਜੈਨਪੁਰ, ਕਾਠਗੜ, ਰੈਲ ਮਾਜਰਾ, ਥੋਪੀਆ, ਮਝੋਟ, ਭੰਗਲ ਕਲਾਂ, ਕਾਹਮਾ, ਭੀਣ, ਸੋਇਤਾ, ਚੱਕਲੀ ਸੁਜਾਇਤ, ਕਾਹਲੋਂ, ਬੁਰਜ ਟਹਿਲ ਦਾਸ, ਚਾਹਲ ਖੁਰਦ, ਨੂਰਪੁਰ ਤੇ ਭਰੋ ਮਜਾਰਾ ਸ਼ਾਮਿਲ ਹਨ।