ਮੁੱਖ ਖ਼ਬਰਾਂਪੰਜਾਬ

ਸਾਇਕਲਾਂ ਦੀ ਇੱਕ ਦੁਕਾਨ ਤੋਂ ਨਾਟਕੀ ਅੰਦਾਜ ਚ’ ਬਜੁਰਗ ਸਾਇਕਲ ਲੈ ਕੇ ਫਰਾਰ

ਬਾਘਾ ਪੁਰਾਣਾ, 16 ਅਕਤੂਬਰ (ਨਿਊਜ਼ ਪੰਜਾਬ) : ਬੀਤੀ ਸ਼ਾਮ ਸਥਾਨਕ ਸ਼ਹਿਰ ਦੀ ਚੰਨੂੰਵਾਲਾ ਸੜਕ ਉੱਪਰ ਸਥਿੱਤ ਹੈਪੀ ਸਾਇਕਲ ਸਟੋਰ ਉੱਪਰੋਂ ਇੱਕ ਵਿਅਕਤੀ ਵਲੋਂ ਸਾਇਕਲ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਹੈਪੀ ਸਾਈਕਲ ਸਟੋਰ ਦੇ ਮਾਲਕ ਦਵਿੰਦਰ ਕੁਮਾਰ ਚੀਕਾ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 4 ਵਜੇ ਦੁਕਾਨ ਉੱਪਰ ਮੇਰਾ ਭਰਾ ਅਸ਼ਵਨੀ ਕੁਮਾਰ ਹੈਪੀ ਸਿੰਗਲਾ ਇਕੱਲਾ ਸੀ,ਉਸ ਮੌਕੇ ਇੱਕ ਬਜੁਰਗ ਵਿਅਕਤੀ ਆਇਆ ਜਿਸ ਦਾ ਮੂੰਹ ਪਰਨੇ ਨਾਲ ਚੰਗੀ ਤਰ੍ਹਾਂ ਢੱਕਿਆ ਹੋਇਆ ਸੀ, ਬਜੁਰਗ ਵਿਅਕਤੀ ਨੇ ਕਿਹਾ ਕਿ ਮੈਨੂੰ ਵਧੀਆ ਕੁਆਲਿਟੀ ਦਾ ਨਵਾਂ ਸਾਇਕਲ ਚਾਹੀਦਾ ਹੈ, ਦਵਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੇਰੇ ਭਰਾ ਨੇ ਜਦੋਂ ਨਵਾਂ ਸਾਈਕਲ ਤਿਆਰ ਕਰਵਾ ਕੇ ਬਜੁਰਗ ਵਿਅਕਤੀ ਨੂੰ ਦਿੱਤਾ ਤਾਂ ਉਸਨੇ ਕਿਹਾ ਕਿ ਮੈਂ ਇੱਕ ਵਾਰ ਚਲਾ ਕੇ ਦੇਖ ਲਵਾ ਅਤੇ ਬਾਅਦ ਵਿੱਚ ਪੈਸੇ ਦੇ ਦੇਵਾਂਗਾ,ਕੁਝ ਸਮਾਂ ਬੀਤਣ ਤੇ ਜਦ ਵਿਅਕਤੀ ਮੁੜ ਕੇ ਵਾਪਿਸ ਨਾ ਆਇਆ ਤਾਂ ਅਸੀਂ ਚੰਨੂੰਵਾਲਾ ਵਾਲੀ ਸੜਕ ਤਰਫ ਉਸਨੂੰ ਦੇਖਣ ਚਲੇ ਗਏ, ਤਦ ਤੱਕ ਵਿਅਕਤੀ ਸਾਇਕਲ ਲੈ ਕੇ ਫਰਾਰ ਹੋ ਚੁੱਕਿਆ ਸੀ। ਦਵਿੰਦਰ ਕੁਮਾਰ ਚੀਕਾ ਨੇ ਦੱਸਿਆ ਕਿ ਸਾਇਕਲ ਦੀ ਕੀਮਤ 4000 ਦੇ ਕਰੀਬ ਸੀ, ਉਹਨਾਂ ਕਿਹਾ ਕਿ ਬਜੁਰਗ ਵਿਅਕਤੀ ਵਲੋਂ ਨਾਟਕੀ ਢੰਗ ਰਾਹੀਂ ਸਾਇਕਲ ਲੈ ਕੇ ਫਰਾਰ ਹੋਣ ਤੇ ਆਸ ਪਾਸ ਦੇ ਸਾਰੇ ਦੁਕਾਨਦਾਰ ਹੈਰਾਨ ਹਨ, ਉਹਨਾਂ ਕਿਹਾ ਕਿ ਕੁਝ ਅਜਿਹੇ ਠੱਗ ਲੋਕਾਂ ਕਰਕੇ ਸਾਫ ਸੁਥਰੀ ਨੀਅਤ ਵਾਲੇ ਲੋਕਾਂ ਵੱਲ ਵੀ ਸ਼ੱਕ ਦੀ ਨਿਗ੍ਹਾ ਜਾਣੀ ਸ਼ੁਰੂ ਹੋ ਜਾਂਦੀ ਹੈ,ਦਵਿੰਦਰ ਸਿੰਗਲਾ ਨੇ ਸਾਰੇ ਦੁਕਾਨਦਾਰਾਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਲਈ ਕਿਹਾ।