ਪਾਣੀ ਨੂੰ ਲੈ ਕੇ SC ਦਾ ਰੁੱਖ ਕਰੇਗੀ ਹਰਿਆਣਾ ਸਰਕਾਰ
ਨਿਊਜ਼ ਪੰਜਾਬ
2 ਮਈ 2025
Punjab Haryana Water Dispute : ਸੁਪਰੀਮ ਕੋਰਟ ਜਾਵੇਗੀ ਹਰਿਆਣਾ ਸਰਕਾਰ, ਕੇਂਦਰ ਸਰਕਾਰ ਤੇ ਮੁੱਖ ਸਕੱਤਰਾਂ ਵਿਚਾਲੇ ਮੀਟਿੰਗ ਰਹੀ ਬੇਨਤੀਜਾ।
ਪਾਣੀਆਂ ਦੀ ਵੰਡ ਦੇ ਮਸਲੇ ‘ਤੇ ਕੇਂਦਰ ਸਰਕਾਰ ਵੱਲੋਂ ਅੱਜ ਕਮਾਂਡ ਆਪਣੇ ਹੱਥ ਲਏ ਜਾਣ ਤੋਂ ਬਾਅਦ ਦਿੱਲੀ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ, ਪਰੰਤੂ ਮੀਟਿੰਗ ਵਿੱਚ ਕੋਈ ਵੀ ਹੱਲ ਨਹੀਂ ਨਿਕਲਿਆ ਹੈ।ਇਸ ਦੇ ਨਾਲ ਹੀ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ‘ਤੇ ਪੰਜਾਬ ਸਰਕਾਰ ਵੱਲੋਂ ਆਲ ਪਾਰਟੀ ਮੀਟਿੰਗ ਵਿੱਚ ਇਕੱਲੇ ਭਾਜਪਾ ਨੂੰ ਛੱਡ ਕੇ ਸਾਰੀਆਂ ਮੁੱਖ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਸਮਰਥਨ ਦਿੱਤਾ ਹੈ।
ਇਸ ਸਭ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਹੈ। ਹਰਿਆਣਾ ਦੀ ਕੈਬਨਿਟ ਮੰਤਰੀ ਸ਼ਰੂਤੀ ਚੌਧੀ ਨੇ ਕਿਹਾ ਕਿ ਹਰਿਆਣਾ ਆਪਣਾ ਪਾਣੀ ਦਾ ਹੱਕ ਲੈ ਕੇ ਰਹੇਗਾ।ਸ਼ਰੂਤੀ ਚੌਧਰੀ ਨੇ ਕਿਹਾ- ‘ਅਸੀਂ ਪਾਣੀ ਦੇ ਆਪਣੇ ਹੱਕ ਲਈ ਸੁਪਰੀਮ ਕੋਰਟ ਜਾ ਰਹੇ ਹਾਂ… ਅਸੀਂ ਇਸ ਬਾਰੇ ਪਟੀਸ਼ਨ ਦਾਇਰ ਕਰਾਂਗੇ, ਸੰਭਾਵਨਾ ਹੈ ਕਿ ਪਟੀਸ਼ਨ ਅੱਜ ਦਾਇਰ ਕੀਤੀ ਜਾਵੇਗੀ।