ਸ਼ੌਰਿਆ ਚੱਕਰ ਵਿਜੇਤਾ ਦੀ ਤੜਕਸਾਰ ਗੋਲੀਆਂ ਮਾਰ ਕੇ ਹੱਤਿਆ
ਭਿੱਖੀਵਿੰਡ (ਤਰਨ ਤਾਰਨ) , 16 ਅਕਤੂਬਰ (ਨਿਊਜ਼ ਪੰਜਾਬ ) – ਅੱਤਵਾਦ ਦੇ ਸਮੇਂ ਦੌਰਾਨ ਆਪਣੇ ਪੂਰੇ ਪਰਿਵਾਰ ਸਮੇਤ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਅੱਜ ਤੜਕਸਾਰ ਦੋ ਪਲਸਰ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਦਫ਼ਤਰ ਵਿਚ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇੱਥੇ ਦੱਸਣਾ ਬਣਦਾ ਹੈ ਕਿ ਅੱਤਵਾਦ ਦੇ ਸਮੇਂ ਦੌਰਾਨ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ‘ਤੇ ਕਰੀਬ ਤੇਰਾ ਹਮਲੇ ਅੱਤਵਾਦੀਆਂ ਵੱਲੋਂ ਕੀਤੇ ਗਏ। ਜਿਸ ਦੀ ਬਲਵਿੰਦਰ ਸਿੰਘ ਨੇ ਪਰਿਵਾਰ ਸਮੇਤ ਡੱਟ ਕੇ ਮੁਕਾਬਲਾ ਕੀਤਾ ਇਸ ਬਹਾਦਰੀ ਲਈ ਕਈ ਡਾਕੂਮੈਂਟਰੀ ਫ਼ਿਲਮਾਂ ਇਸ ਪਰਿਵਾਰ ‘ਤੇ ਬਣ ਚੁੱਕੀਆਂ ਹਨ।