ਬਾਜ਼ਾਰ ਦੀ ਤੇਜ਼ੀ ‘ਤੇ ਲੱਗਿਆ ਬ੍ਰੇਕ, ਸੈਂਸੇਕਸ 1066 ਅੰਕ ਡਿੱਗਿਆ
ਨਵੀਂ ਦਿੱਲੀ, 15 ਅਕਤੂਬਰ (ਨਿਊਜ਼ ਪੰਜਾਬ) : ਕਾਰੋਬਾਰੀ ਹਫਤੇ ਦੇ ਚੌਥੇ ਦਿਨ, ਵੀਰਵਾਰ ਨੂੰ, ਘਰੇਲੂ ਸਟਾਕ ਮਾਰਕੀਟ ਸੈਂਸੇਕਸ ਅਤੇ ਨਿਫਟੀ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਬੰਦ ਹੋਏ। ਇਸਦੇ ਨਾਲ, ਪਿਛਲੇ 10 ਦਿਨਾਂ ਤੋਂ ਜੋ ਵਿਕਾਸ ਜਾਰੀ ਸੀ, ਉਹ ਰੁਕ ਗਿਆ ਹੈ। ਘਰੇਲੂ ਬਾਜ਼ਾਰਾਂ ਵਿਚ ਲਗਾਤਾਰ 10 ਸੈਸ਼ਨਾਂ ਤੋਂ ਜਾਰੀ ਤੇਜ਼ੀ ਦਾ ਸਿਲਸਿਲਾ ਵੀਰਵਾਰ ਨੂੰ ਰੁਕ ਗਿਆ। ਬੀਐਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਸੰਵੇਦੀ ਸੂਚਾਂਕ ਸੈਂਸੇਕਸ ਵੀਰਵਾਰ ਨੂੰ 1066.33 ਅੰਕ ਭਾਵ 2.61 ਫੀਸਦ ਟੁੱਟ ਕੇ 39728.41 ਦੇ ਪੱਧਰ ’ਤੇ ਬੰਦ ਹੋਇਆ। ਸੈਂਸੇਕਸ ’ਤੇ ਬਜਾਜ ਫਾਇਨਾਂਸ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 4.68 ਫੀਸਦ ਦੀ ਗਿਰਾਵਟ ਦੇਖਣ ਨੂੰ ਮਿਲੀ। ਉਥੇ ਟੈਕ ਮਹਿੰਦਰਾ ਦੇ ਸ਼ੇਅਰ ਵੀ 4.32 ਫੀਸਦ ਤਕ ਟੁੱਟ ਗਏ। ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ 3.94 ਫੀਸਦ ਦੀ ਗਿਰਾਵਟ ਦੇਖਣ ਨੂੰ ਮਿਲੀ।