ਰਿਲਾਇੰਸ ਰਿਟੇਲ ਨੂੰ 1.28% ਹਿੱਸੇਦਾਰੀ ਲਈ ਕੇਕੇਆਰ ਤੋਂ ਮਿਲੇ 5550 ਕਰੋੜ ਰੁਪਏ

ਨਵੀਂ ਦਿੱਲੀ, 15 ਅਕਤੂਬਰ (ਨਿਊਜ਼ ਪੰਜਾਬ) : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਰਿਟੇਲ ਨੂੰ ਗਲੋਬਲ ਇਨਵੈਸਟਮੈਂਟ ਫਰਮ ਕੋਲਹਬਰਗ ਕ੍ਰਾਵਿਸ ਰੌਬਰਟਸ ਐਂਡ ਕੋ (ਕੇਕੇਆਰ) ਨੇ 128 ਫੀਸਦੀ ਹਿੱਸੇਦਾਰੀ ਲਈ 5,550 ਕਰੋੜ ਰੁਪਏ ਮਿਲੇ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 23 ਸਤੰਬਰ ਨੂੰ ਆਰਆਈਐਲ ਨੇ ਐਲਾਨ ਕੀਤਾ ਸੀ ਕਿ ਕੇਕੇਆਰ ਆਪਣੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ (ਆਰਆਰਵੀਐਲ) ਵਿੱਚ 1.28 ਪ੍ਰਤੀਸ਼ਤ ਹਿੱਸੇਦਾਰੀ ਕਰੇਗੀ। ਰਿਲਾਇੰਸ ਇੰਡਸਟਰੀਜ਼ ਨੇ ਸਟਾਕ ਮਾਰਕੀਟ ਨੂੰ ਦੱਸਿਆ ਹੈ ਕਿ ਆਰਆਰਵੀਐਲ ਨੇ ਏਲੀਜ਼ੀਅਮ ਏਸ਼ੀਆ ਹੋਲਡਿੰਗਜ਼ (ਕੇਕੇਆਰ ਦੀ ਇਕਾਈ) ਤੋਂ 5,550 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਬਦਲੇ ਵਿਚ, ਕੇਕੇਆਰ ਨੂੰ 81,348,479 ਇਕਵਿਟੀ ਸ਼ੇਅਰ ਅਲਾਟ ਕੀਤੇ ਗਏ ਹਨ। ਰਿਲਾਇੰਸ ਇੰਡਸਟਰੀਜ਼ ਦੀ ਸਹਾਇਕ ਕੰਪਨੀ ਵਿੱਚ ਕੇਕੇਆਰ ਦਾ ਦੂਜਾ ਨਿਵੇਸ਼ ਹੈ।