ਆਰ.ਐਸ.ਐਸ. ਦਫ਼ਤਰ ਨੂੰ ਤਾਲਾ ਲਾਉਣ ਪੁੱਜੇ ਨੌਜਵਾਨ, ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ
ਮੋਗਾ, 15 ਅਕਤੂਬਰ (ਨਿਊਜ਼ ਪੰਜਾਬ) – ਅੱਜ ਨੌਜਵਾਨ ਭਾਰਤ ਸਭਾ ਵਲੋਂ ਨੌਜਵਾਨ ਆਗੂ ਕਰਮਜੀਤ ਸਿੰਘ ਕੋਟਕਪੂਰਾ ਦੀ ਅਗਵਾਈ ਹੇਠ ਮੋਗਾ ਵਿਖੇ ਸ਼ਹੀਦੀ ਪਾਰਕ ਵਿਖੇ ਬਣੇ ਆਰ.ਐਸ.ਐਸ. ਦੇ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਉਕਤ ਜਥੇਬੰਦੀ ਨੇ ਆਰ.ਐਸ.ਐਸ. ਦੇ ਦਫਤਰ ਨੂੰ ਤਾਲਾ ਲਗਾਉਣ ਦਾ ਐਲਾਨ ਕੀਤਾ ਸੀ ਪਰੰਤੂ ਪਹਿਲਾ ਤੋਂ ਪੁਲਿਸ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।