ਬੈਂਕ ਵਿਚੋਂ ਲੱਖਾਂ ਰੁਪਏ ਦੀ ਹੋਈ ਡਕੈਤੀ, ਗੰਨਮੈਨ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਆਦਮਪੁਰ, 15 ਅਕਤੂਬਰ (ਨਿਊਜ਼ ਪੰਜਾਬ) – ਜ਼ਿਲ੍ਹਾ ਜਲੰਧਰ ਦੇ ਆਦਮਪੁਰ ਦੇ ਨੇੜਲੇ ਪਿੰਡ ਕਾਲਰੇ ਵਿਖੇ ਯੂਕੋ ਬੈਂਕ ਵਿਚ ਡਕੈਤੀ ਹੋਈ ਹੈ। ਬੈਂਕ ਦੇ ਗੰਨਮੈਨ ਨੂੰ ਗੋਲੀਆਂ ਮਾਰ ਕੇ 4 ਨਕਾਬਪੋਸ਼ ਵਿਅਕਤੀ ਬੈਂਕ ਵਿਚੋਂ 7 ਲੱਖ ਰੁਪਏ ਦੇ ਕਰੀਬ ਲੈ ਕੇ ਫ਼ਰਾਰ ਹੋ ਗਏ ਹਨ ਅਤੇ ਗੰਨਮੈਨ ਦੀ ਮੌਤ ਹੋ ਗਈ ਹੈ।