ਅੱਜ ਸੂਬੇ ਭਰ ‘ਚ ਭਾਜਪਾ ਫੂਕੇਗੀ ਕੈਪਟਨ ਦੇ ਪੁਤਲੇ

ਸੰਗਰੂਰ, 13 ਅਕਤੂਬਰ (ਨਿਊਜ਼ ਪੰਜਾਬ) – ਬੀਤੇ ਕੱਲ੍ਹ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਦੇ ਵਿਰੋਧ ਵਿਚ ਅੱਜ ਬਾਅਦ ਦੁਪਹਿਰ ਤਿੰਨ ਵਜੇ ਭਾਜਪਾ ਵਲੋਂ ਪੂਰੇ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ ਜਾਣਗੇ । ਭਾਜਪਾ ਦੇ ਸੀਨੀਅਰ ਆਗੂ ਰਣਦੀਪ ਦਿਓਲ ਨੇ ਦੱਸਿਆ ਕਿ ਪੰਜਾਬ ਵਿਚ ਅਮਨ ਕਾਨੂੰਨ ਦੇ ਹਾਲਾਤ ਦਿਨ ਬ ਦਿਨ ਬੇਕਾਬੂ ਹੋ ਰਹੇ ਹਨ ਪਰ ਪੰਜਾਬ ਦਾ ਰਾਜਾ ਘੂਕ ਸੁੱਤਾ ਪਿਆ ਹੈ।