ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਇਕਲ ਸਵਾਰ ਦੀ ਮੌਤ

ਚੰਡੀਗੜ੍ਹ, 13 ਅਕਤੂਬਰ (ਨਿਊਜ਼ ਪੰਜਾਬ) : ਨਵਾਂਸ਼ਹਿਰ ਦੇ ਰਾਹੋਂ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਮੋਟਰਸਾਇਕਲ ਸਵਾਰ ਦੀ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਲਿਸ ਅਨੁਸਾਰ ਪਿੰਡ ਰੁਡ਼ਕੀ ਖਾਸ ਨਿਵਾਸੀ ਭਗਵੰਤ ਸਿੰਘ ‘ਤੇ ਉਸਦਾ ਸਾਲਾ ਜਰਨੈਲ ਸਿੰਘ ਆਪਣੇ-ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭਾਰਟਾ ਖੁਰਦ ਤੋਂ ਨਵਾਂਸ਼ਹਿਰ ਵੱਲ ਆਏ ਸੀ। ਵਾਪਸ ਜਾਂਦੇ ਸਮੇਂ ਰਾਹੋ ਰੋਡ ’ਤੇ ਬਲੱਡ ਬੈਂਕ ਦੇ ਕੋਲ ਉਨ੍ਹਾਂ ਦੇ ਸਾਲੇ ਦੇ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸਦੇ ਚੱਲਦੇ ਜਰਨੈਲ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬੰਗਾ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ। ਹਾਦਸੇ ਤੋਂ ਬਾਦ ਚਾਲਕ ਟਰੱਕ ਛੱਡਕੇ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।