ਕੈਨੇਡਾ ਵਿਖੇ ਮਾਰੇ ਗਏ ਬੁਢਲਾਡਾ ਦੇ ਨੌਜਵਾਨ ਦੀ ਮ੍ਰਿਤਕ ਦੇਹ 15 ਦਿਨਾਂ ਬਾਅਦ ਘਰ ਪੁੱਜੀ
ਬੁਢਲਾਡਾ, 12 ਅਕਤੂਬਰ (ਨਿਊਜ਼ ਪੰਜਾਬ)- ਵਿਦੇਸ਼ੀ ਧਰਤ ‘ਤੇ ਰੋਜ਼ੀ ਰੋਟੀ ਕਮਾਉਣ ਲਈ ਗਏ ਸਥਾਨਕ ਸ਼ਹਿਰ ਦੇ ਨੌਜਵਾਨ ਗਾਇਕ ਪ੍ਰੀਤ ਕਮਲ, ਜਿਸ ਦੀ ਪਿਛਲੇ ਦਿਨੀਂ ਕੈਨੇਡਾ ਵਿਖੇ ਕੁਝ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀ ਮ੍ਰਿਤਕ ਦੇਹ 15 ਦਿਨਾਂ ਬਾਅਦ ਭਾਰਤ ਪੁੱਜੀ ਹੈ। ਉਸ ਦਾ ਅੰਤਿਮ ਸਸਕਾਰ ਅੱਜ ਬੁਢਲਾਡਾ ਵਿਖੇ ਕਰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੇ ਸੇਵਾ ਮੁਕਤ ਅਧਿਆਪਕ ਗੋਬਿੰਦ ਸਿੰਘ ਦਾ ਬੇਟਾ ਪ੍ਰੀਤ ਕਮਲ ਕਰੀਬ 9 ਸਾਲ ਪਹਿਲਾ (ਬਰੈਂਪਟਨ) ਕੈਨੇਡਾ ਗਿਆ ਸੀ ਅਤੇ ਉੱਥੇ ਟੋਰਾਂਟੋ ਵਿਖੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਬੀਤੀ ਬੀਤੀ 25 ਸਤੰਬਰ ਨੂੰ ਅਣਪਛਾਤੇ ਨਕਾਬਪੋਸ਼ਾਂ ਵਲੋਂ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਚੱਲ ਸਕਿਆ ਹੈ।