ਦਿੱਲੀ – ਸਕੂਲ ਨਾ ਖੋਲ੍ਹਣ ਦਾ ਫੈਸਲਾ

ਨਿਊਜ਼ ਪੰਜਾਬ
ਨਵੀ ਦਿੱਲੀ , 4 ਅਕਤੂਬਰ – ਦਿੱਲੀ ਵਿਚ ਕੋਰੋਨਾ ਦੀ ਲਾਗ ਦੇ ਵੱਧ ਰਹੇ ਪ੍ਰਭਾਵਾਂ ਦੇ ਮੱਦੇਨਜ਼ਰ ਇਕ ਵਾਰ ਫਿਰ ਸਕੂਲ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਦੇ ਸਾਰੇ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ।

ਰਾਜਧਾਨੀ ਵਿਚ, ਕੋਰੋਨਾ ਦੀ ਲਾਗ ਨੂੰ ਕਾਬੂ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਇਸ ਦੇ ਬਾਵਜੂਦ, ਪਿਛਲੇ 24 ਘੰਟਿਆਂ ਵਿਚ 2258 ਨਵੇਂ ਮਰੀਜ਼ ਆਏ ਅਤੇ 34 ਦੀ ਮੌਤ ਹੋ ਗਈ , ਇਹ ਰਾਹਤ ਦੀ ਗੱਲ ਹੈ ਕਿ ਲਗਾਤਾਰ ਤੀਜੇ ਦਿਨ ਸੰਕਰਮਿਤ ਮਰੀਜ਼ਾਂ ਦੀ ਜ਼ਿਆਦਾ ਗਿਣਤੀ ਠੀਕ ਹੋ ਰਹੀ ਹੈ।