ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਸ੍ਰ. ਸੁਖਦੇਵ ਸਿੰਘ ਗਿੱਲ ਨੂੰ ਸਦਮਾਂ – ਪਿਤਾ ਸ੍ਰ. ਬਲਕਾਰ ਸਿੰਘ ਗਿੱਲ ਸਵਰਗਵਾਸ
ਨਿਊਜ਼ ਪੰਜਾਬ
ਲੁਧਿਆਣਾ , 20 ਸਤੰਬਰ – ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਸ੍ਰ. ਸੁਖਦੇਵ ਸਿੰਘ ਗਿੱਲ ਦੇ ਸਤਿਕਾਰ ਯੋਗ ਪਿਤਾ ਸਰਦਾਰ ਬਲਕਾਰ ਸਿੰਘ ਗਿੱਲ ( 92 ਸਾਲ ) ਅਕਾਲ ਪੁਰਖ ਵਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ I ਸਵਰਗੀ ਸਰਦਾਰ ਬਲਕਾਰ ਸਿੰਘ ਪਿੰਡ ਆਲੋਵਾਲ ਜਿਲ੍ਹਾ ਤਰਨ ਤਾਰਨ ਵਿਖੇ ਰਹਿੰਦੇ ਸਨ , ਉਨ੍ਹਾਂ ਦੇ ਸਸਕਾਰ ਸਮੇ ਵੱਡੀ ਗਿਣਤੀ ਵਿੱਚ ਇਲਾਕੇ ਦੀਆ ਸੰਗਤਾਂ ਅਤੇ ਪਤਵੰਤੇ ਮੌਜ਼ੂਦ ਸਨ I
ਸਵਰਗੀ ਸਰਦਾਰ ਬਲਕਾਰ ਸਿੰਘ ਗਿੱਲ ਨਮਿਤ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 24 ਸਤੰਬਰ 2020 ਦਿਨ ਵੀਰਵਾਰ ਨੂੰ ਪਿੰਡ ਆਲੋਵਾਲ ਜਿਲ੍ਹਾ ਤਰਨ ਤਾਰਨ ਵਿਖੇ ਦੁਪਹਿਰ 12 .30 ਤੋਂ 1 .30 ਵਜੇ ਤੱਕ ਹੋਵੇਗੀ I
ਅਕਾਲੀ ਆਗੂ ਸ੍ਰ. ਸੁਖਦੇਵ ਸਿੰਘ ਗਿੱਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ , ਸਾਬਕਾ ਮੰਤਰੀ ਅਤੇ ਯੂਥ ਆਗੂ ਸ੍ਰ.ਬਿਕਰਮ ਸਿੰਘ ਮਜੀਠੀਆ , ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ , ਸਾਬਕਾ ਮੰਤਰੀ ਸ੍ਰ.ਮਹੇਸ਼ਇੰਦਰ ਸਿੰਘ ਗਰੇਵਾਲ , ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾਂ , ਸ੍ਰ. ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਸਮੇਤ ਬਹੁਤ ਸਾਰੇ ਆਗੂਆਂ ਨੇ ਹਮਦਰਦੀ ਡਾ ਪ੍ਰਗਟਾਵਾ ਕੀਤਾ ਹੈ I