ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,247 ਲੋਕਾਂ ਦੀ ਮੌਤ – ਕੋਰੋਨਾ ਦੇ ਮਾਮਲੇ ਵੱਧ ਕੇ 53,08,015 ਹੋਏ ਜਿਨ੍ਹਾਂ ਵਿੱਚੋਂ 10,13,964 ਲੋਕ ਇਲਾਜ ਅਧੀਨ – ਪੜ੍ਹੋ ਸਰਕਾਰ ਵਲੋਂ ਜਾਰੀ ਕੀਤੇ ਅੰਕੜੇ

ਨਿਊਜ਼ ਪੰਜਾਬ
ਨਵੀ ਦਿੱਲੀ , 19 ਸਤੰਬਰ – ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 1,247 ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 85,619 ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਵਧ ਕੇ 53,08,015 ਹੋ ਗਏ ਹਨ, ਜਿਨ੍ਹਾਂ ਵਿੱਚੋਂ 10,13,964 ਲੋਕ ਇਲਾਜ ਅਧੀਨ ਹਨ ਅਤੇ ਇਲਾਜ ਤੋਂ ਬਾਅਦ 42,08,432 ਲੋਕ ਇਸ ਬਿਮਾਰੀ ਤੋਂ ਠੀਕ ਹੋ ਗਏ ਹਨ। ਸ਼ਨੀਵਾਰ ਨੂੰ 95,880 ਲੋਕਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਰਿਕਵਰੀ ਰੇਟ ਵਧ ਕੇ 79.28 ਫੀਸਦ ਹੋ ਗਈ ਹੈ ਜਦੋਂਕਿ ਮੌਤ ਦਰ ਘਟ ਕੇ 1.61 ਫੀਸਦ ਹੋ ਗਈ ਹੈ। ਇਸ ਦੇ ਨਾਲ ਹੀ 19.10 ਪ੍ਰਤੀਸ਼ਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ. ਦੇਸ਼ ਵਿਚ ਕੋਰੋਨਾ ਮੌਤ ਦਰ ਵਿਸ਼ਵ ਦਰ ਨਾਲੋਂ ਘੱਟ ਹੈ I

ਪਿਛਲੇ 24 ਘੰਟਿਆਂ ਵਿੱਚ ਅੱਠ ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੁਆਰਾ ਜਾਰੀ ਅੰਕੜਿਆਂ ਅਨੁਸਾਰ 18 ਸਤੰਬਰ ਤੱਕ ਦੇਸ਼ ਭਰ ਵਿੱਚ ਕੁੱਲ 6,24,54,254 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 8,81,911 ਨਮੂਨਿਆਂ ਦੀ ਸ਼ੁੱਕਰਵਾਰ ਨੂੰ ਇੱਕ ਹੀ ਦਿਨ ਜਾਂਚ ਕੀਤੀ ਗਈ। ਹਾਲਾਂਕਿ ਜਾਂਚ ਦੀ ਗਿਣਤੀ ਪਿਛਲੇ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਹੈ, ਪਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਕਮੀ ਨਹੀਂ ਵੇਖੀ ਗਈ ਹੈ.

ਪਿਛਲੇ 24 ਘੰਟਿਆਂ ਵਿੱਚ ਰਾਜ ਅਨੁਸਾਰ ਮੌਤ ਦੀ ਸਥਿਤੀ
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 1,247 ਸੰਕਰਮਿਤ ਮਰੀਜ਼ਾਂ ਦੀਆਂ ਮੌਤਾਂ ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ 440 ਮਰੀਜ਼ , ਕਰਨਾਟਕ ਵਿਚ 179, ਉੱਤਰ ਪ੍ਰਦੇਸ਼ ਵਿਚ 98, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ 67-67, ਪੰਜਾਬ ਵਿਚ 62, ਪੱਛਮੀ ਬੰਗਾਲ ਵਿਚ 59 , ਪੁਡੂਚੇਰੀ ਵਿਚ 31 ਅਤੇ ਦਿੱਲੀ ਵਿਚ 30 ਦੀ ਮੌਤਾਂ ਸ਼ਾਮਲ ਹਨ I

ਦੇਸ਼ ਵਿਚ ਹੁਣ ਤਕ ਕੁਲ 85,619 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ 31,791, ਤਾਮਿਲਨਾਡੂ ਵਿਚ 8,685, ਕਰਨਾਟਕ ਵਿਚ 7,808 ਅਤੇ ਆਂਧਰਾ ਪ੍ਰਦੇਸ਼ ਵਿਚ 5,244 , ਦਿੱਲੀ ਵਿਚ ਹੁਣ ਤਕ ਕੁੱਲ 4,907 , ਜਦੋਂ ਕਿ ਉੱਤਰ ਪ੍ਰਦੇਸ਼ ਵਿਚ 4,869, ਪੱਛਮੀ ਬੰਗਾਲ ਵਿਚ 4,242, ਗੁਜਰਾਤ ਵਿਚ 3,286, ਪੰਜਾਬ 2,708 ਅਤੇ ਮੱਧ ਪ੍ਰਦੇਸ਼ ਵਿਚ 1,901 ਲੋਕਾਂ ਦੀ ਮੌਤ ਹੋ ਚੁੱਕੀ ਹੈ । ਸਿਹਤ ਮੰਤਰਾਲੇ ਨੇ ਕਿਹਾ ਕਿ 70 ਫ਼ੀਸਦੀ ਤੋਂ ਵੱਧ ਲੋਕ, ਜਿਨ੍ਹਾਂ ਦੀ ਲਾਗ ਕਾਰਨ ਮੌਤ ਹੋ ਗਈ ਸੀ, ਉਹ ਹੋਰ ਵੀ ਬਿਮਾਰੀਆਂ ਨਾਲ ਜੂਝ ਰਹੇ ਸਨ ।

====

Image

ImageImageImageImage