ਭਾਈ ਘਨ੍ਹੱਈਆ ਜੀ ਦੇ 316 ਵੇ ਮਲ੍ਹਮ – ਪੱਟੀ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਅਤੇ ਕਥਾ ਸਮਾਗਮ ਐਤਵਾਰ ਨੂੰ – ਸੰਤ ਮਹਾਪੁਰਸ਼ ਅਤੇ ਮਹਾਨ ਕੀਰਤਨੀ ਜੱਥੇ ਭਰਨਗੇ ਹਾਜ਼ਰੀ

      ਭੁਪਿੰਦਰ ਸਿੰਘ ਮੱਕੜ
ਲੁਧਿਆਣਾ , 19 ਸਤੰਬਰ – ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਭਾਈ ਘਨ੍ਹੱਈਆ ਜੀ ਦੇ 316 ਵੇ ਮਲ੍ਹਮ – ਪੱਟੀ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਅਤੇ ਕਥਾ ਸਮਾਗਮ 20 ਸਤੰਬਰ 2020 ਐਤਵਾਰ ਨੂੰ ਸਵੇਰੇ 8 ਵੱਜੇ ਤੋਂ 11 ਵੱਜੇ ਤੱਕ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ , ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ I
ਸਮਾਗਮ ਵਿੱਚ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲੇ ਭਾਈ ਘਨ੍ਹੱਈਆ ਜੀ ਦੇ 316 ਵੇ ਮਲ੍ਹਮ – ਪੱਟੀ ਦਿਵਸ ਸਬੰਧੀ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ , ਇਸ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਭਾਈ ਬਲਦੇਵ ਸਿੰਘ ਬੁਲੰਦਪੁਰੀ ਦੇ ਜੱਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ I

=====