ਅਮਰੀਕਾ ਅਤੇ ਤਾਲਿਬਾਨ ਵਿਚ ਹੋਇਆ ਸ਼ਾਂਤੀ ਸਮਝੌਤਾ – 1 ਲੱਖ ਅਫਗਾਨੀ ਮਰ ਚੁਕੇ ਹਨ 10 ਸਾਲਾਂ ਵਿੱਚ-ਅਮਰੀਕੀ ਸੈਨਿਕ 14 ਮਹੀਨਿਆਂ ਵਿਚ ਆਪਣੇ ਦੇਸ਼ ਪਰਤ ਜਾਣਗੇ

ਦੋਹਾ, 29 ਫਰਵਰੀ – ਕਤਰ ਵਿਚ ਸੰਯੁਕਤ ਰਾਜ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਲਿਆਉਣ ਲਈ ਸਮਝੌਤੇ ‘ਤੇ ਦਸਤਖ਼ਤ ਹੋਏ ਹਨ।   ਇਸ ਸਮਝੌਤੇ ਪੂਜਣ ਲਈ 18 ਮਹੀਨੇ ਲਗੇ ਹਨ ,ਸ਼ਾਂਤੀ ਸਮਝੌਤਾ ਕਰਨ ਸਮੇ 30 ਦੇਸ਼ਾ ਦੇ ਵਿਦੇਸ਼ ਮੰਤਰੀ ਮੌਜੂਦ ਸਨ ,18 ਸਾਲ ਤੋਂ ਅਫਗਾਨਿਸਤਾਨ ਵਿਚ ਮੌਜੂਦ ਅਮਰੀਕੀ ਸੈਨਿਕ 14 ਮਹੀਨਿਆਂ ਵਿਚ ਆਪਣੇ ਦੇਸ਼ ਪਰਤ ਜਾਣਗੇ I ਸਮਝੌਤੇ ਮੁਤਾਬਿਕ ਤਾਲਿਬਾਨ  ਅੱਤਵਾਦੀ ਸੰਗਠਨਾਂ ਨਾਲੋਂ ਸੰਬੰਧ ਤੋੜ ਲਵੇਗਾ ਇਸ ਸਮਝੌਤੇ ਵਿਚ ਅੱਤਵਾਦੀ ਸੰਗਠਨ ਅਲਕਾਇਦਾ ਦਾ ਵਿਸ਼ੇਸ਼ ਜਿਕਰ ਕੀਤਾ ਗਿਆ ਹੈ I ਅੱਜ ਹੋਏ ਇਸ ਸਮਝੌਤੇ ਦੀਆ ਸ਼ਰਤਾਂ ਨੂੰ 135 ਦਿਨਾਂ ਵਿਚ ਲਾਗੂ ਕੀਤਾ ਜਾਣਾ ਹੈ I ਇਕ ਅਨੁਮਾਨ ਅਨੁਸਾਰ ਪਿੱਛਲੇ 10 ਸਾਲਾਂ ਵਿਚ 1 ਲੱਖ ਅਫਗਾਨੀ ਮਾਰੇ ਜਾ ਚੁਕੇ ਹਨ I