ਟੋਲ ਟੈਕਸ ਦਾ ਨਵਾਂ ਨਿਯਮ- ਸਿਰਫ਼ ਫਾਸਟ ਟੈਗ ਹੋਣ ਤੇ ਹੀ 24 ਘੰਟਿਆਂ ਚ ਵਾਪਸੀ ਤੇ ਮਿਲੇਗਾ ਡਿਸਕਾਉਂਟ
ਨਿਊਜ਼ ਪੰਜਾਬ
ਨਵੀਂ ਦਿੱਲੀ, 25 ਅਗਸਤ
ਮੋਦੀ ਸਰਕਾਰ ਵੱਲੋਂ ਡਿਜੀਟਲ ਲੈਣ ਦੇਣ ਨੂੰ ਪ੍ਰੋਤਸਾਹਿਤ ਕਰਨ ਲਈ ਟੋਲ ਟੈਕਸ ਨਿਯਮ ਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਟੋਲ ਟੈਕਸ ਪਲਾਜ਼ਾ ਤੇ 24 ਘੰਟਿਆਂ ਚ ਵਾਪਸੀ ਤੇ ਵਾਪਸੀ ਦੇ ਟੋਲ ਤੇ 50% ਦਾ ਡਿਸਕਾਉਂਟ ਮਿਲਦਾ ਸੀ ਪਰ ਹੁਣ ਇਹ ਡਿਸਕਾਉਂਟ ਲੈਣ ਲਈ ਫਾਸਟ ਟੈਗ ਦਾ ਹੋਣਾ ਜਰੂਰੀ ਹੈ। ਨਗਦ ਟੋਲ ਦੇਣ ਵਾਲਿਆ ਨੂੰ ਹੁਣ ਡਿਸਕਾਉਂਟ ਨਹੀ ਮਿਲੇਗਾ।