ਮੋਗਾ ਦੇ ਡੀ.ਸੀ ਕੰਪਲੈਕਸ ਦੇ ਉੱਪਰ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ – ਪੁਲਿਸ ਵਲੋਂ ਛਾਪੇਮਾਰੀ

ਨਿਊਜ਼ ਪੰਜਾਬ
ਮੋਗਾ, 14 ਅਗਸਤ -15 ਅਗਸਤ ਆਜ਼ਾਦੀ ਜਸ਼ਨਾਂ ਤੋਂ ਪਹਿਲਾਂ ਹੀ ਮੋਗਾ ਦੇ ਡੀ.ਸੀ ਕੰਪਲੈਕਸ ਦੇ ਉੱਪਰ ਖ਼ਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ I ਡੀ.ਸੀ ਕੰਪਲੈਕਸ ‘ਤੇ ਲਹਿਰਾਏ ਗਏ ਤਿਰੰਗੇ ਝੰਡੇ ਨੂੰ ਅੱਜ ਸਵੇਰੇ 2 ਅਣਪਛਾਤਿਆਂ ਨੌਜਵਾਨਾਂ ਵੱਲੋਂ ਉਤਾਰ ਕੇ ਉਸ ਦੀ ਥਾਂ ‘ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ। ਉਕਤ ਨੌਜਵਾਨ ਤਿਰੰਗਾ ਝੰਡਾ ਵੀ ਆਪਣੇ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਮੌਕੇ ਤੇ ਮੌਜ਼ੂਦ ਵੱਖ ਵੱਖ ਵਿਅਕਤੀਆਂ ਤੋਂ ਜਾਣਕਾਰੀ ਇਕਠੀ ਕੀਤੀ ਜਾ ਰਹੀ ਹੈ , ਨੌਜਵਾਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨ ਦੇ ਨਾਲ-ਨਾਲ ਸ਼ਹਿਰ ‘ਚ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ।ਬਾਅਦ ਦੁਪਹਿਰ ਉੱਚ ਅਧਿਕਾਰੀ ਘਟਨਾ ਸਬੰਧੀ ਪੂਰੀ ਜਾਣਕਾਰੀ ਦੇਣਗੇ I