ਤਬਦੀਲੀ – ਇਲੈਕਟ੍ਰਿਕ ਵਾਹਨ ਹੁਣ ਬੈਟਰੀ ਤੋਂ ਬਿਨਾ ਵੇਚੇ ਜਾ ਸਕਣਗੇ – ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦਿੱਤੀ ਆਗਿਆ
newspunjab.net ਇਲੈਕਟ੍ਰੀਕਲ ਦੋ ਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਨੂੰ ਉਤਸ਼ਾਹਤ ਕਰਨ ਲਈ, ਬੈਟਰੀ ਦੀ ਕੀਮਤ (ਜੋ ਕਿ ਕੁੱਲ ਲਾਗਤ ਦੇ 30-40% ਬਣਦੇ ਹਨ) ਨੂੰ ਵੱਖ ਕਰਨ ਲਈ ਸਿਫ਼ਰਸ਼ਾਂ ਮੰਤਰਾਲੇ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ। ਵਾਹਨ ਬੈਟਰੀ ਤੋਂ ਬਿਨ੍ਹਾਂ ਵੀ ਬਜ਼ਾਰ ਵਿੱਚ ਵੇਚੇ ਜਾ ਸਕਦੇ ਸਨ।
ਨਿਊਜ਼ ਪੰਜਾਬ
ਨਵੀ ਦਿੱਲੀ ,13 ਅਗਸਤ -ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਪ੍ਰੀ-ਫਿੱਟਡ ਬੈਟਰੀ ਤੋਂ ਬਿਨਾ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਰਜਿਸਟ੍ਰੇਸ਼ਨ ਦੀ ਆਗਿਆ ਦੇ ਦਿੱਤੀ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟ੍ਰਾਂਸਪੋਰਟ ਸਕੱਤਰਾਂ ਨੂੰ ਭੇਜੀ ਇੱਕ ਚਿੱਠੀ ਵਿੱਚ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਬੈਟਰੀ ਤੋਂ ਬਿਨਾ ਵਾਹਨ ਵੇਚੇ ਜਾ ਸਕਦੇ ਹਨ ਅਤੇ ਟੈਸਟ ਏਜੰਸੀ ਦੁਆਰਾ ਜਾਰੀ ਕੀਤੇ ਪ੍ਰਵਾਨਗੀ ਪ੍ਰਮਾਣ ਪੱਤਰ ਦੇ ਅਧਾਰ ’ਤੇ ਰਜਿਸਟਰ ਕੀਤੇ ਜਾ ਸਕਦੇ ਹਨ। ਨਾਲ ਹੀ, ਰਜਿਸਟਰੇਸ਼ਨ ਦੇ ਉਦੇਸ਼ ਲਈ ਬੈਟਰੀ ਦਾ ਮੇਕ / ਟਾਈਪ ਜਾਂ ਕੋਈ ਹੋਰ ਵੇਰਵੇ ਨਿਰਧਾਰਿਤ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇਲੈਕਟ੍ਰੀਕਲ ਵਾਹਨ ਦਾ ਪ੍ਰੋਟੋਟਾਈਪ, ਅਤੇ ਬੈਟਰੀ (ਨਿਯਮਿਤ ਬੈਟਰੀ ਜਾਂ ਸਵੈਪੇਬਲ ਬੈਟਰੀ) ਨੂੰ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਦੇ ਨਿਯਮ 126 ਦੇ ਅਨੁਸਾਰ ਨਿਰਧਾਰਿਤ ਟੈਸਟ ਏਜੰਸੀਆਂ ਦੁਆਰਾ ਕਿਸਮ ਪ੍ਰਵਾਨਗੀ ਦੀ ਲੋੜ ਹੁੰਦੀ ਹੈ।
ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਅਧੀਨ ਸਬੰਧਿਤ ਫਾਰਮ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ। ਜੋ ਕਿ ਇਸ ਤਰ੍ਹਾਂ ਹਨ, ਫਾਰਮ -21 (ਵਿਕਰੀ ਸਰਟੀਫਿਕੇਟ), ਫਾਰਮ -22 (ਨਿਰਮਾਤਾ ਦੁਆਰਾ ਜਾਰੀ ਕੀਤਾ ਰੋਡ ਯੋਗਤਾ ਸਰਟੀਫਿਕੇਟ) ਅਤੇ ਫਾਰਮ -22- ਏ (ਮੋਟਰ ਵਾਹਨਾਂ ਲਈ ਜਾਰੀ ਕੀਤੇ ਗਏ ਸੜਕ ਯੋਗਤਾ ਸਰਟੀਫਿਕੇਟ, ਜਦੋਂ ਬਾਡੀ ਦਾ ਨਿਰਮਾਣ ਵੱਖਰੇ ਤੌਰ ’ਤੇ ਕੀਤਾ ਹੋਵੇ), ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਜ਼ਰੂਰੀ ਨਿਯਮ 47 (ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਬਿਨੈ ਪੱਤਰ) ਅਧੀਨ ਵਾਹਨ, ਸਪਸ਼ਟ ਤੌਰ ’ਤੇ ਇੰਜਨ ਨੰਬਰ/ਮੋਟਰ ਨੰਬਰ (ਬੈਟਰੀ ਨਾਲ ਚਲਣ ਵਾਲੇ ਵਾਹਨਾਂ ਦੇ ਮਾਮਲੇ ਵਿੱਚ)।
ਸਰਕਾਰ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਵਧਾਉਣ ਲਈ ਇੱਕ ਈਕੋਸਿਸਟਮ ਬਣਾਉਣ ਲਈ ਯਤਨਸ਼ੀਲ ਹੈ। ਹੁਣ ਸਮਾਂ ਆ ਗਿਆ ਹੈ ਕਿ ਵਾਹਨ ਪ੍ਰਦੂਸ਼ਣ ਅਤੇ ਤੇਲ ਦਰਾਮਦ ਬਿਲ ਨੂੰ ਘਟਾਉਣ ਲਈ ਵਿਆਪਕ ਰਾਸ਼ਟਰੀ ਏਜੰਡੇ ਦੀ ਪ੍ਰਾਪਤੀ ਲਈ ਸਾਂਝੇ ਤੌਰ ’ਤੇ ਕੰਮ ਕੀਤਾ ਜਾਵੇ। ਇਹ ਨਾ ਸਿਰਫ ਵਾਤਾਵਰਣ ਦੀ ਰੱਖਿਆ ਕਰੇਗਾ ਅਤੇ ਆਯਾਤ ਦੇ ਬਿਲ ਨੂੰ ਘਟਾਏਗਾ ਬਲਕਿ ਉੱਭਰਦੇ ਉਦਯੋਗ ਨੂੰ ਵੀ ਮੌਕੇ ਪ੍ਰਦਾਨ ਕਰੇਗਾ।
ਇਲੈਕਟ੍ਰੀਕਲ ਦੋ ਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਨੂੰ ਉਤਸ਼ਾਹਤ ਕਰਨ ਲਈ, ਬੈਟਰੀ ਦੀ ਕੀਮਤ (ਜੋ ਕਿ ਕੁੱਲ ਲਾਗਤ ਦੇ 30-40% ਬਣਦੇ ਹਨ) ਨੂੰ ਵੱਖ ਕਰਨ ਲਈ ਸਿਫ਼ਰਸ਼ਾਂ ਮੰਤਰਾਲੇ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ। ਵਾਹਨ ਬੈਟਰੀ ਤੋਂ ਬਿਨ੍ਹਾਂ ਵੀ ਬਜ਼ਾਰ ਵਿੱਚ ਵੇਚੇ ਜਾ ਸਕਦੇ ਸਨ। ਇਸ ਨਾਲ ਇਲੈਕਟ੍ਰੀਕਲ 2 ਪਹੀਆ ਵਾਹਨ (2 ਡਬਲਿਊ) ਅਤੇ 3 ਪਹੀਆ ਵਾਹਨ (3 ਡਬਲਿਊ) ਦੀ ਆਉਣ ਵਾਲੀ ਲਾਗਤ ਆਈਸੀਈ 2 ਅਤੇ 3 ਡਬਲਿਊ ਤੋਂ ਘੱਟ ਰਹੇਗੀ। ਬੈਟਰੀ ਓਈਐੱਮ ਊਰਜਾ ਸੇਵਾ ਪ੍ਰਦਾਤਾ ਵੱਲੋਂ ਵੱਖਰੇ ਤੌਰ ’ਤੇ ਦਿੱਤੀ ਜਾ ਸਕਦੀ ਹੈ।