ਇੱਕ ਵੱਡੇ ਵਪਾਰੀ ਵਲੋਂ 17 ਕਰੋੜ ਰੁਪਏ ਦੀ ਟੈਕਸ ਚੋਰੀ – ਕੰਪਨੀ ਦਾ ਇਕ ਡਾਇਰੈਕਟਰ ਗ੍ਰਿਫ਼ਤਾਰ

ਨਿਊਜ਼ ਪੰਜਾਬ
ਭੁਪਾਲ ,13 ਅਗਸਤ –
ਜੀਐੱਸਟੀ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਤਨਾ ਵਿਚ ਸੀਮੈਂਟ ਦੇ ਇਕ ਵੱਡੇ ਵਪਾਰੀ ਵਲੋਂ ਕੀਤੀ 17 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਅਤੇ ਕੰਪਨੀ ਦੇ ਇਕ ਡਾਇਰੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਸਰਕਾਰੀ ਬਿਆਨ ਅਨੁਸਾਰ ਜੀਐੱਸਟੀ ਅਧਿਕਾਰੀਆਂ ਨੇ 5 ਅਗਸਤ ਤੋਂ 11 ਅਗਸਤ ਦੇ ਵਿਚਕਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਮਹਰ, ਸਤਨਾ ਸਥਿਤੀ ਸੀਮੈਂਟ ਨਿਰਮਾਤਾ ਅਤੇ ਇਸ ਦੇ ਰਜਿਸਟਰਡ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਦੇ ਵੱਖ-ਵੱਖ ਸਥਾਨਾਂ ਤੇ ਛਾਪੇ ਮਾਰੇ।
ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਦੇ ਭੋਪਾਲ ਖੇਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਛਾਪਿਆਂ ਤੋਂ ਪਤਾ ਲੱਗਾ ਹੈ ਕਿ ਮਾਲ ਅਤੇ ਸੇਵਾ ਕਰ (ਜੀਐੱਸਟੀ) ਤੋਂ ਬਿਨਾਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਸੀਮੈਂਟ ਅਤੇ ਕਲੰਕਰ ਦੀ ਉਚਿਤ ਮਾਤਰਾ ਸਪਲਾਈ ਕੀਤੀ ਗਈ ਹੈ।
ਇਹ ਛਾਪੇ ਮਾਹਰ, ਸਤਨਾ, ਇਲਾਹਾਬਾਦ, ਕੁਸ਼ੀਨਗਰ, ਆਗਰਾ, ਕਾਨਪੁਰ ਅਤੇ ਨਵੀਂ ਦਿੱਲੀ ਵਿਚ ਮਾਰੇ ਗਏ ਸਨ। ਹਫ਼ਤੇ ਭਰ ਚੱਲੀ ਮੁਹਿੰਮ ਵਿਚ ਕੁੱਲ 28 ਛਾਪੇ ਮਾਰੇ ਗਏ।
ਬਿਆਨ ਵਿਚ ਕਿਹਾ ਗਿਆ ਕਿ ਡੀਜੀਜੀਆਈ ਟੀਮ ਨੂੰ ਸ਼ਨੀਵਾਰ ਨੂੰ ਫੈਕਟਰੀ ਦੀ ਤਲਾਸ਼ੀ ਦੌਰਾਨ ਕਰਮਚਾਰੀਆਂ ਦੀ ਭੀੜ ਨੇ ਘੇਰ ਲਿਆ ਸੀ, ਜਿਸ ਨੇ ਸਰਕਾਰੀ ਕਾਰਵਾਈ ਵਿਚ ਦਖ਼ਲ ਦਿੱਤਾ ਸੀ।
ਬਿਆਨ ਅਨੁਸਾਰ, ਮੱਧ ਪ੍ਰਦੇਸ਼ ਪੁਲਿਸ ਤੋਂ ਤੁਰੰਤ ਸਹਾਇਤਾ ਦੀ ਬੇਨਤੀ ਕੀਤੀ ਗਈ ਸੀ। ਮੱਧ ਪ੍ਰਦੇਸ਼ ਪੁਲਿਸ ਵੱਲੋਂ ਸੁਰੱਖਿਆ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਗਈ।