ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਗੀਤ ਗਾਇਨ ਦੇ ਬਲਾਕ ਪੱਧਰੀ ਨਤੀਜੇ ਐਲਾਨੇ – ਪਟਿਆਲਾ ਜ਼ਿਲ੍ਹੇ ਦੇ 3929 ਵਿਦਿਆਰਥੀਆਂ ਨੇ ਲਿਆ ਹਿੱਸਾ
ਨਿਊਜ਼ ਪੰਜਾਬ
ਪਟਿਆਲਾ 9 ਅਗਸਤ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਗੀਤ ਗਾਇਨ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 3929 (ਸੈਕੰਡਰੀ ਤੇ ਮਿਡਲ ਦੇ 1225, ਪ੍ਰਾਇਮਰੀ ਵਰਗ 2704) ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਕੁਰਬਾਨੀ, ਸਿੱਖਿਆਵਾਂ ਤੇ ਉਦੇਸ਼ਾਂ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਗੀਤ ਗਾਇਨ ਮੁਕਾਬਲਿਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਹੋ ਚੁੱਕਿਆ ਹੈ। ਦੋਨੋਂ ਅਧਿਕਾਰੀਆਂ ਨੇ ਅਧਿਆਪਕਾਂ, ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਸ਼ਬਦ ਗਾਇਨ ਮੁਕਾਬਲਿਆਂ ਦਾ ਸੰਚਾਲਨ ਕੀਤਾ ਜਾਵੇਗਾ।
ਪ੍ਰਾਇਮਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਸਿਮਰਨਜੀਤ ਕੌਰ ਭੀਲੋਵਾਲ, ਭਾਦਸੋਂ-1 ‘ਚੋਂ ਸ਼ਿਵਾਨੀ ਕਕਰਾਲਾ, ਭਾਦਸੋਂ-2 ‘ਚੋਂ ਜਸਮੀਨ ਸਿੰਭੜੋ, ਭੁਨਰਹੇੜੀ-1 ‘ਚੋਂ ਨਰਿੰਦਰਜੋਤ ਬਿਸ਼ਨਗੜ੍ਹ, ਭੁਨਰਹੇੜੀ-2 ਕਿਰਨਜੋਤ ਕੌਰ ਬਹਿਲ, ਡਾਰੀਆਂ ‘ਚੋਂ ਹਸਨਜੋਤ ਸਿੰਘ ਸ਼ੰਭੂ ਕਲਾਂ, ਦੇਵੀਗੜ੍ਹ ‘ਚੋਂ ਨਰਿੰਦਰ ਕੌਰ ਛੰਨਾ, ਘਨੌਰ ‘ਚੋਂ ਜਸਮੀਤ ਕੌਰ ਖੇੜੀ ਮੰਡਲਾਂ, ਪਟਿਆਲਾ-1 ‘ਚੋਂ ਕਿਰਨਜੀਤ ਕੌਰ ਅਰਬਨ ਅਸਟੇਟ-1, ਪਟਿਆਲਾ-2 ਕਰਮਨਜੋਤ ਕੌਰ ਫੀਲਖਾਨਾ, ਪਟਿਆਲਾ-3 ਮਨਪ੍ਰੀਤ ਕੌਰ, ਰਾਜਪੁਰਾ-1 ਦਕਸ਼ ਖੇੜੀ ਗੰਡਿਆਂ, ਰਾਜਪੁਰਾ-2 ਸੁਨੀਤਾ ਪਹਿਰ ਖੁਰਦ, ਸਮਾਣਾ-1 ਕਰਨ ਸਿੰਘ ਚੁਨਾਗਰਾ, ਸਮਾਣਾ-2 ‘ਚੋਂ ਮਨਿੰਦਰ ਸਿੰਘ ਕਾਕੜਾ ਤੇ ਸਮਾਣਾ-3 ‘ਚੋਂ ਪਿਊਸ਼ ਮਹਿਰਾ ਸਮਾਣਾ (ਲੜਕੇ) ਅੱਵਲ ਰਹੇ।
ਮਿਡਲ ਵਰਗ ਦੇ ਬਲਾਕ ਬਾਬਰਪੁਰ ‘ਚੋਂ ਜਸ਼ਨ ਬਿਰੜਵਾਲ, ਭਾਦਸੋਂ-1 ‘ਚੋਂ ਆਸ਼ਿਮਾ ਰੋਹਟਾ, ਭਾਦਸੋਂ-2 ‘ਚੋਂ ਮਨਪ੍ਰੀਤ ਕੌਰ ਗਲੱਵਟੀ, ਭੁਨਰਹੇੜੀ-1 ‘ਚੋਂ ਚਮਨਦੀਪ ਸਿੰਘ ਬਲਬੇੜਾ, ਭੁਨਰਹੇੜੀ-2 ਲਾਭਦੀਪ ਕੌਰ ਨੈਣਕਲਾਂ, ਡਾਰੀਆਂ ‘ਚੋਂ ਗਗਨਪ੍ਰੀਤ ਸਿੰਘ ਜੰਡਮੰਗੋਲੀ, ਦੇਵੀਗੜ੍ਹ ‘ਚੋਂ ਇਕਬਾਲ ਸਿੰਘ ਕਛਵਾ, ਘਨੌਰ ‘ਚੋਂ ਜਸਮੀਤ ਹਰਪਾਲਪੁਰ, ਪਟਿਆਲਾ-1 ‘ਚੋਂ ਚਮਕੌਰ ਸਿੰਘ ਬਾਰਨ, ਪਟਿਆਲਾ-2 ਨਿਖਿਲਪਾਲ ਸਿਵਲ ਲਾਈਨਜ਼, ਪਟਿਆਲਾ-3 ਤਾਨੀਆ ਮਾਡਲ ਟਾਊਨ ਪਟਿਆਲਾ, ਰਾਜਪੁਰਾ-1 ਸੀਤਾ ਦੇਵੀ ਕਾਲਕਾ ਰੋਡ ਰਾਜਪੁਰਾ, ਰਾਜਪੁਰਾ-2 ਜਸਕੀਰਤ ਕੌਰ ਰਾਜਪੁਰਾ ਟਾਊਨ, ਸਮਾਣਾ-1 ਮੁਮਤਾਜ ਹਾਮਝੇੜੀ, ਸਮਾਣਾ-2 ‘ਚੋਂ ਜਸ਼ਨਦੀਪ ਕੌਰ ਟੋਡਰਪੁਰ ਤੇ ਸਮਾਣਾ-3 ‘ਚੋਂ ਗਗਨਦੀਪ ਕੌਰ ਭਗਵਾਨਪੁਰਾ ਅੱਵਲ ਰਹੀ।
ਸੈਕੰਡਰੀ ਵਰਗ ਦੇ ਬਲਾਕ ਬਾਬਰਪੁਰ ‘ਚੋਂ ਹਨੀ ਨਾਭਾ, ਭਾਦਸੋਂ-1 ਗਗਨਦੀਪ ਕੌਰ ਰੋਹਟਾਂ, ਭਾਦਸੋਂ-2 ‘ਚੋਂ ਸ਼ਬਨਮ ਆਲੋਵਾਲ, ਭੁਨਰਹੇੜੀ-1 ‘ਚੋਂ ਸੀਮਾ ਕੌਰ ਪੰਜੋਲਾ, ਭੁਨਰਹੇੜੀ-2 ਸਿਮਰਨਜੀਤ ਕੌਰ ਸਨੌਰ, ਡਾਰੀਆਂ ‘ਚੋਂ ਸਿਮਰਨਜੀਤ ਕੌਰ ਮਰਦਾਂਪੁਰ, ਦੇਵੀਗੜ੍ਹ ‘ਚੋਂ ਸਾਹਿਲ ਕੁਮਾਰ ਬਿੰਜਲ, ਘਨੌਰ ‘ਚੋਂ ਸਿਮਰਨਜੀਤ ਸਿੰਘ ਲੋਹਸਿੰਬਲੀ, ਪਟਿਆਲਾ-1 ‘ਚੋਂ ਅਮਨਦੀਪ ਸਿੰਘ ਬਹਾਦਰਗੜ੍ਹ, ਪਟਿਆਲਾ-2 ‘ਚੋਂ ਸ਼ਾਨ ਫੀਲਖਾਨਾ, ਪਟਿਆਲਾ-3 ਪ੍ਰੀਤੀ ਦੇਵੀ ਮਾਡਲ ਟਾਊਨ ਪਟਿਆਲਾ, ਰਾਜਪੁਰਾ-1 ਸ਼ਿਲਪਾ ਕਾਲਕਾ ਰੋਡ ਰਾਜਪੁਰਾ, ਰਾਜਪੁਰਾ-2 ‘ਚੋਂ ਸੁਖਪ੍ਰੀਤ ਕੌਰ ਰਾਜਪੁਰਾ ਟਾਊਨ, ਸਮਾਣਾ-1 ਰਵਿੰਦਰ ਕੌਰ, ਸਮਾਣਾ-2 ‘ਚੋਂ ਸਤਿੰਦਰ ਕੌਰ ਟੋਡਰਪੁਰ ਤੇ ਸਮਾਣਾ-3 ‘ਚੋਂ ਹਰਸ਼ਪ੍ਰੀਤ ਕੌਰ ਘੱਗਾ ਅੱਵਲ ਰਹੀ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ (ਐਲੀ.) ਡਿਪਟੀ ਡੀ.ਈ.ਓ ਮਨਵਿੰਦਰ ਕੌਰ, ਨੋਡਲ ਅਫ਼ਸਰ (ਸੈ.) ਰਜਨੀਸ਼ ਗੁਪਤਾ, ਸਹਾਇਕ ਨੋਡਲ ਅਫ਼ਸਰ ਰਣਜੀਤ ਸਿੰਘ ਧਾਲੀਵਾਲ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਦੀਪਕ ਵਰਮਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।