ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਦਾ ਅੰਤਿਮ ਨਤੀਜਾ ਜਾਰੀ ਕੀਤਾ
ਨਿਊਜ਼ ਪੰਜਾਬ
ਨਵੀ ਦਿੱਲੀ ,4 ਅਗਸਤ -ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਦਾ ਅੰਤਿਮ ਨਤੀਜਾ ਜਾਰੀ ਕੀਤਾ ਹੈ। ਨਤੀਜਿਆਂ ਅਨੁਸਾਰ ਪ੍ਰਦੀਪ ਸਿੰਘ ਨੇ ਟੈਸਟ ਵਿੱਚ ਟਾਪ ਕੀਤਾ ਹੈ , ਦੂਜੇ ਸਥਾਨ ਤੇ ਜਤਿਨ ਕਿਸ਼ੋਰ ਅਤੇ ਤੀਜਾ ਸਥਾਨ ਪ੍ਰਤਿਭਾ ਵਰਮਾ ਕੋਲ ਰਿਹਾ ਹੈ। ਇਸ ਵਾਰ ਕੁੱਲ 829 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
ਚੁਣੇ ਗਏ ਉਮੀਦਵਾਰਾਂ ਵਿੱਚ 304 ਉਮੀਦਵਾਰ ਜਨਰਲ ਵਰਗ, 78 ਉਮੀਦਵਾਰ EWS, 251 ਉਮੀਦਵਾਰ ਓਬੀਸੀ, 129 ਐਸਸੀ ਅਤੇ 67 ਉਮੀਦਵਾਰ ਐਸ ਟੀ . ਵਰਗ ਦੇ ਹਨ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਉਮੀਦਵਾਰ ਆਈ.ਏ.ਐਸ. ਅਤੇ ਆਈ.ਪੀ.ਐਸ ਬਣਨ ਲਈ ਪ੍ਰੀਖਿਆ ਦਿੰਦੇ ਹਨ।
ਯੂਪੀਐਸਸੀ ਨੇ 182 ਉਮੀਦਵਾਰਾਂ ਨੂੰ ਰਿਜ਼ਰਵ ਲਿਸਟ ਵਿੱਚ ਰੱਖਿਆ ਹੈ। ਇਨ੍ਹਾਂ ਵਿਚ 91 ਜਨਰਲ, 9 ਈਡਬਲਿਊਐਸ, 71 ਓਬੀਸੀ, 8 ਐਸ.ਸੀ.ਐਸ. ਅਤੇ 3 ਸ਼੍ਰੇਣੀਆਂ ਸ਼ਾਮਲ ਹਨ। ਚੋਟੀ ਦੇ 10 ਵਿੱਚ ਪਹੁੰਚਣ ਵਾਲੇ ਬੱਚਿਆਂ ਦੇ ਨਾਮ
ਪ੍ਰਦੀਪ ਸਿੰਘ
ਜਤਿਨ ਕਿਸ਼ੋਰ
ਪ੍ਰਤਿਭਾ ਵਰਮਾ
ਹਿਮਾਂਸ਼ੂ ਜੈਨ
ਜੈਦੀਪ ਸੀ ਐਸ
ਵਿਸ਼ਾਕਾ ਯਾਦਵ
ਗਣੇਸ਼ ਕੁਮਾਰ ਭਾਸਕਰ
ਅਭਿਸ਼ੇਕ ਸਰਫ
ਰਵੀ ਜੈਨ
ਸੰਜੀਤਾ ਮੋਹਾਪਾਤਰਾ
ਹਨ I ਸਾਲ 2019 ਲਈ ਯੂਪੀਐਸਏ ਦੀ ਪ੍ਰੀਖਿਆ ਲਈ 2,304 ਉਮੀਦਵਾਰ ਸਫਲ ਰਹੇ। ਇਹਨਾਂ ਵਿਦਿਆਰਥੀਆਂ ਲਈ ਇੰਟਰਵਿਊ ਦੀ ਪ੍ਰੀਖਿਆ 17 ਫਰਵਰੀ 2020 ਤੋਂ ਸ਼ੁਰੂ ਹੋਈ ਸੀ ਪਰ ਕੋਰੋਨਾ ਕਾਰਨ ਮਾਰਚ ਵਿੱਚ ਇੰਟਰਵਿਊ ਬੰਦ ਕਰਨੀ ਪਈ ਸੀ। ਜਿਸ ਤੋਂ ਬਾਅਦ 20-30 ਜੁਲਾਈ ਦੇ ਵਿਚਕਾਰ ਇੰਟਰਵਿਊਆਂ ਸ਼ੁਰੂ ਕੀਤੀਆਂ ਗਈਆਂ।
ਚੋਣ ਤਿੰਨ ਪੜਾਵਾਂ ਵਿੱਚ ਕੀਤੀ ਜਾਂਦੀ ਹੈ, ਉਮੀਦਵਾਰਾਂ ਦੀ ਚੋਣ ਪਹਿਲਾਂ ਸ਼ੁਰੂਆਤੀ, ਫਿਰ ਮੁੱਖ ਅਤੇ ਫਾਈਨਲ ਵਿੱਚ ਇੰਟਰਵਿਊ ਕਰਕੇ ਹੁੰਦੀ ਹੈ। UPSC ਪ੍ਰੀਖਿਆ ਪਾਸ ਕਰਨ ‘ਤੇ ਉਮੀਦਵਾਰਾਂ ਦੀ ਚੋਣ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਪੁਲਿਸ ਸੇਵਾ (ਆਈਪੀਐਸ), ਇੰਡੀਅਨ ਫੋਰਨ ਸਰਵਿਸ (ਆਈਐਫਐਸ) ਸਮੇਤ ਕਈ ਸੇਵਾਵਾਂ ਵਿੱਚ ਕੀਤੀ ਜਾਂਦੀ ਹੈ।