ਸੂਬੇ ਅੰਦਰ ਕੈਪਟਨ ਦੀ ਕਾਂਗਰਸ ਸਰਕਾਰ ਹਰ ਫ਼ਰੰਟ ਤੋਂ ਫੇਲ ਚੁਕੀ ਹੈ – ਪਰਗਨ ਬਿਲਗਾ

newspunjab.net          ਲੁਧਿਆਣਾ , 4 ਅਗਸਤ      ( ਰਾਜਿੰਦਰ ਸਿੰਘ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ                             ਪਰਗਨ ਬਿਲਗਾ ਨੇ ਪੰਜਾਬ ਵਿਚ ਮਾਝੇ ਖੇਤਰ ਅੰਦਰ 100 ਦੇ ਲਗਭਗ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਇਆ ਮੌਤਾਂ ਕਾਰਨ ਸੂਬੇ ਭਰ ਵਿਚ ਮੁਕੰਮਲ ਨਸ਼ਿਆਂ ਦੀ ਰੋਕ ਤੇ ਹੋਰ ਸੂਬੇ ਪੱਧਰੀ ਮੁਦਿਆਂ ਨੂੰ ਲੈ ਕੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ,ਪ੍ਰਧਾਨਮੰਤਰੀ ਤੇ ਸੂਬੇ ਦੇ ਗਵਰਨਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮੈਮੋਰੰਡਮ ਭੇਜੇ ਹਨ ਜਿਸ ਵਿੱਚ ਉਨ੍ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ I ਪੜ੍ਹੋ ਮੈਮੋਰੰਡਮ ਦਾ ਵੇਰਵਾ – – –

ਸ਼੍ਰੀ ਮਾਨ ਜੀ ,

ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਸੂਬੇ ਅੰਦਰ ਕੈਪਟਨ ਦੀ ਕਾਂਗਰਸ ਸਰਕਾਰ ਹਰ ਫ਼ਰੰਟ ਤੋਂ ਫੇਲ ਚੁਕੀ ਹੈ ਜਿਸ ਦੇ ਹੇਠ ਕਾਰਣ ਹਨ :

1.) ਪੰਜਾਬ ਸੂਬੇ ਅੰਦਰ ਮਾਝੇ ਖੇਤਰ ਵਿਚ ਜਹਿਰੀਲੀ ਸ਼ਰਾਬ ਪੀਣ ਕਰਕੇ 100 ਦੇ ਕਰੀਬ ਮੌਤਾ ਹੋ ਗਈਆ ਹਨ ਤੇ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਭਕਰਨ ਦੀ ਨੀਂਦ ਸੁਤਾ ਪਿਆ ਜਿਹੜਾ ਕਹਿੰਦਾ ਸੀ ਇਕ ਹਫਤੇ ਵਿਚ ਨਸ਼ਾ ਖਤਮ ਕਰਨ ਦੀਆ ਸੋਹਾ ਖਾਦਾਂ ਸੀ !

2.) ਪੂਰੇ ਸੂਬੇ ਭਰ ਵਿਚ ਬ੍ਰਾਂਚ ਲਾਇਨ ਤੇ DMU, ਛੋਟੀਆਂ ਟ੍ਰੇਨਾ ਚਲਦੀਆ ਸੀ ਜਿਸ ਵਿਚ ਗਰੀਬ , ਮਜਦੂਰ ਤੇ ਮਿਹਨਤਕਸ਼ ਲੋਕ ਪਿੰਡਾਂ ਤੇ ਕਸਬਿਆਂ ਤੋਂ ਵੱਡੇ ਸ਼ਹਿਰਾਂ ਨੂੰ ਕੰਮ ਕਰਨ ਆਉਦੇ ਸਨ ਸਰਕਾਰ ਨੇ ਉਨ੍ਹਾਂ ਨੂੰ ਬੰਦ ਕਰਕੇ ਆਪਣਿਆਂ ਐਮ .ਐਲ .ਇਆ ਤੇ ਐੱਮ ਪੀਆ ਦੀਆ ਨਿਜੀ ਟਰਾਂਸਪੋਰਟਾ ਬੱਸਾਂ ਨੂੰ ਚਲਾਇਆ ਹੈ !

3.) ਪੰਜਾਬ ਅੰਦਰ ਸੂਬੇ ਦੀ ਸਰਕਾਰ ਕਾਫੀ ਲੰਬੇ ਸਮੇ ਤੋਂ ਪੋਸਟ ਮੈਟ੍ਰਿਕ ਸਕੌਲਰਸ਼ਿਪ ਜਾਰੀ ਨਹੀਂ ਕਰ ਰਹੀ ਹੈ !

ਉਪਰੋਕਤ ਇੰਨਾ ਮੁਦਿਆਂ ਨੂੰ ਧਿਆਨ ਹਿੱਤ ਰੱਖਦਿਆਂ ਪੰਜਾਬ ਅੰਦਰ ਪੂਰਨ ਰੂਪ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਈਆਂ ਮੌਤਾ ਵਿਚ ਮ੍ਰਿਤਕ ਪਰਿਵਾਰਾਂ ਨੂੰ ਇਕ ਇਕ ਕਰੋੜ ਦੀ ਧਨ ਰਾਸ਼ੀ ਤੇ ਇਕ ਇਕ ਸਰਕਾਰੀ ਨੌਕਰੀ ਦਿਤੀ ਜਾਵੇ , ਸੂਬੇ ਅੰਦਰ ਛੋਟੀਆਂ ਟਰੇਨਾ ਨੂੰ ਵੀ ਚਲਾਇਆ ਜਾਵੇ ਤੇ ਪੋਸਟ ਮੈਟ੍ਰਿਕ ਸਕੌਲਰਸ਼ਿਪ ਦੀ ਰਾਸ਼ੀ ਬਹਾਲ ਕੀਤੀ ਜਾਵੇ !

ਧੰਨਵਾਦ ਸਾਹਿਤ ,

ਪਰਗਨ ਬਿਲਗਾ ,
ਬਹੁਜਨ ਸਮਾਜ ਪਾਰਟੀ ਆਗੂ ,
ਪੰਜਾਬ !