ਅਫ਼ਗਾਨਿਸਤਾਨ ਦੇ ਗੁਰਦੁਆਰੇ ਤੋਂ ਅਗਵਾ ਕੀਤੇ ਨਿਦਾਨ ਸਿੰਘ ਸਮੇਤ 11 ਸਿੱਖ ਭਾਰਤ ਪੁੱਜੇ – 700 ਹਿੰਦੂ ਸਿੱਖਾਂ ਨੇ ਭਾਰਤ ਆਉਣ ਲਈ ਮੰਗਿਆ ਵੀਜ਼ਾ

ਇਸ ਸਮੇ ਨਿਦਾਨ ਸਿੰਘ ਨੇ ਤਾਲਿਬਾਨ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਰ ਰੋਜ਼ ਉਹਨੂੰ ਮਾਰਦੇ ਸਨ ਅਤੇ ਦਰੱਖਤਾਂ ਨਾਲ ਬੰਨ ਕੇ ਰੱਖਦੇ ਸਨ , ਅਤੇ ਇਸਲਾਮ ਨੂੰ ਅਪਣਾਉਣ ਲਈ ਕਿਹਾ ਜਾਂਦਾ ਸੀ ।
ਅਫਗਾਨਿਸਤਾਨ ਵਿਚ ਸਿੱਖ ਕਾਫ਼ੀ ਸਮੇਂ ਤੋਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਨੂੰ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਅੱਤਵਾਦੀ ਹਮਲੇ ਵਿੱਚ 25 ਸਿੱਖ ਮਾਰੇ ਗਏ ਸਨ I

ਨਿਊਜ਼ ਪੰਜਾਬ
ਨਵੀ ਦਿੱਲੀ , 26 ਜੁਲਾਈ – ਅੱਜ ਐਤਵਾਰ ਨੂੰ ਨਿਦਾਨ ਸਿੰਘ ਸਮੇਤ 11 ਸਿੱਖ ਅਫ਼ਗਾਨਿਸਤਾਨ ਤੋਂ ਭਾਰਤ ਆਏ ਹਨ , ਨਿਦਾਨ ਸਿੰਘ ਜਿਸ ਨੂੰ ਅਫ਼ਗਾਨਿਸਤਾਨ ਵਿਚ ਤਾਲਿਬਾਨ ਨੇ ਇਕ ਮਹੀਨਾ ਪਹਿਲਾਂ ਅਗਵਾ ਕਰ ਲਿਆ ਸੀ ਅਤੇ ਭਾਰਤ ਸਰਕਾਰ ਅਤੇ ਕਾਬਲ ਸਰਕਾਰ ਦੇ ਜ਼ੋਰ ਪਾਉਣ ਨਾਲ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕਾਬੁਲ ਤੋਂ ਦਿੱਲੀ ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਹੈ। ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਇਨ੍ਹਾਂ ਸਾਰਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਭਾਰਤ ਸਰਕਾਰ ਨੇ ਤਾਲਿਬਾਨਾਂ ਦੁਆਰਾ ਅਗਵਾ ਕੀਤੇ ਗਏ ਸਿੰਘ ਦੀ ਰਿਹਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ I ਉਨ੍ਹਾਂ ਦੀ ਪਤਨੀ ਨੇ ਸਿੰਘ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਉਸ ਨੂੰ 17 ਜੂਨ ਨੂੰ ਅਫ਼ਗਾਨਿਸਤਾਨ ਦੇ ਪਕਟੀਆ ਗੁਰਦੁਆਰੇ ਤੋਂ ਅਗਵਾ ਕਰ ਲਿਆ ਗਿਆ ਸੀ। ਇੱਕ ਮਹੀਨੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਨਿਦਾਨ ਸਿੰਘ ਨਾਲ 16 ਸਾਲ ਦੀ ਨਾਬਾਲਗ ਲੜਕੀ ਸੁਨੀਤ ਕੌਰ ਵੀ ਹੈ। ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਇੱਕ ਮੁਸਲਮਾਨ ਨਾਲ ਜ਼ਬਰਦਸਤੀ ਵਿਆਹ ਲਈ ਮਜ਼ਬੂਰ ਕੀਤਾ ਗਿਆ। ਇਹ ਸਾਰੇ ਲੰਮੇ ਸਮੇਂ ਦੇ ਵੀਜ਼ੇ ਦੇ ਤਹਿਤ ਭਾਰਤ ਆਏ ਹਨ।