ਪਿਛਲੇ 24 ਘੰਟਿਆਂ ਵਿੱਚ 36,145 COVID-19 ਮਰੀਜ਼ਾਂ ਨੂੰ ਠੀਕ ਹੋਏ – ਇੱਕ ਦਿਨ ਵਿੱਚ 4,40,000 ਤੋਂ ਵਧੇਰੇ ਟੈਸਟ ਕੀਤੇ ਗਏ – ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ 4,67,882 ਤੇ ਪੁੱਜੀ – ਪੜ੍ਹੋ ਸਾਰੇ ਸੂਬਿਆਂ ਦੀ ਰਿਪੋਰਟ

ਨਿਊਜ਼ ਪੰਜਾਬ
ਨਵੀ ਦਿੱਲੀ , 26 ਜੁਲਾਈ – ਦੇਸ਼ ਵਿਚ ਕੋਰੋਨਾ ਮਰੀਜ਼ ਦੇ ਠੀਕ ਹੋਣ ਦੀ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ । ਪਿਛਲੇ 24 ਘੰਟਿਆਂ ਵਿੱਚ 36,145 COVID-19 ਮਰੀਜ਼ਾਂ ਨੂੰ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਇਸ ਨਾਲ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ 8,85,576 ਹੋ ਗਈ ਹੈ। ਰਿਕਵਰੀ ਦਰ ਨੇ ਤੇਜ਼ੀ ਨਾਲ 64% ਤੱਕ ਪਹੁੰਚਣ ਦੀ ਇੱਕ ਹੋਰ ਉੱਚਤਮ ਪ੍ਰਾਪਤੀ ਕੀਤੀ ਹੈ। ਅੱਜ ਇਹ 63.92% ਹੈ। ਇਸਦਾ ਮਤਲਬ ਇਹ ਹੈ ਕਿ ਵਧੇਰੇ ਮਰੀਜ਼ ਮੁੜ-ਸਿਹਤਯਾਬ ਹੋ ਰਹੇ ਹਨ I ਅੱਜ ਤੱਕ ਦੇਸ਼ ਵਿਚ ਕੋਰੋਨਾ ਇਲਾਜ਼ ਅਧੀਨ ਸਰਗਰਮ ਮਾਮਲਿਆਂ ਦੀ ਗਿਣਤੀ 4,67,882 ਤੇ ਪੁੱਜ ਗਈ ਹੈ ।
ਕੇਂਦਰ ਸਰਕਾਰ ਨੇ ਸਾਰੀਆਂ ਰਾਜ/ਯੂ.ਟੀ. ਸਰਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ “ਟੈਸਟ, ਟਰੈਕ ਅਤੇ ਇਲਾਜ” ਦੀ ਰਣਨੀਤੀ ਨੂੰ ਜਾਰੀ ਰੱਖਣ ਅਤੇ ਅਸਰਦਾਰ ਤਰੀਕੇ ਨਾਲ ਲਾਗੂ ਕਰਨ। ਪਹਿਲੀ ਵਾਰ ਇੱਕ ਦਿਨ ਵਿੱਚ 4,40,000 ਤੋਂ ਵਧੇਰੇ ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 4,42,263 ਨਮੂਨਿਆਂ ਦੀ ਜਾਂਚ ਕੀਤੇ ਜਾਣ ਦੇ ਨਾਲ, ਪ੍ਰਤੀ ਮਿਲੀਅਨ (TPM) ਟੈਸਟ ਦੀ ਸੰਖਿਆ ਹੋਰ ਵਧ ਕੇ 11,805 ਹੋ ਗਈ ਹੈ ਅਤੇ ਕੁਲ ਟੈਸਟ1,62,91,331 ਹੋ ਗਏ ਹਨ। ਪਹਿਲੀ ਵਾਰ, ਸਰਕਾਰੀ ਲੈਬਾਂ ਨੇ 3,62,153 ਨਮੂਨਿਆਂ ਦੀ ਜਾਂਚ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ। ਨਿੱਜੀ ਪ੍ਰਯੋਗਸ਼ਾਲਾਵਾਂ ਨੇ ਇੱਕ ਹੀ ਦਿਨ ਵਿੱਚ ਟੈਸਟ ਕੀਤੇ ਗਏ 79,878 ਨਮੂਨਿਆਂ ਦੇ ਨਵੇਂ ਉੱਚ ਪੱਧਰ ‘ਤੇ ਵੀ ਪਹੁੰਚ ਦਰਜ਼ ਕੀਤੀ ਹੈ।