ਦੁਬਈ ਤੋਂ ਦਿੱਲੀ ਆਏ 13 ਯਾਤਰੂ ਗ੍ਰਿਫਤਾਰ

ਨਿਊਜ਼ ਪੰਜਾਬ
ਨਵੀ ਦਿੱਲੀ , 24 ਜੁਲਾਈ – ਦਿੱਲੀ ਕਸਟਮ ਵਿਭਾਗ ਨੇ ਆਈਜੀਆਈ ਹਵਾਈ ਅੱਡੇ ‘ਤੇ 66 ਲੱਖ ਰੁਪਏ ਤੋਂ ਵੱਧ ਦੀ ਤਸਕਰੀ ਕੀਤੀ ਸਿਗਰਟ ਦੀਆਂ ਡੱਬੀਆਂ ਜ਼ਬਤ ਕਰ ਕੇ 13 ਯਾਤਰੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ |ਵਿਭਾਗ ਵਲੋਂ ਅੱਜ ਸ਼ਾਮ ਜਾਰੀ ਕੀਤੀ ਸੂਚਨਾ ਅਨੁਸਾਰ ,ਦਿੱਲੀ ਕਸਟਮ ਵਿਭਾਗ, ਆਈਜੀਆਈ ਹਵਾਈ ਅੱਡੇ ਨੇ ਕੋਵੀਡ-19 ਕਾਰਨ ਦੁਬਈ ਵਿਚ ਫਸੇ 13 ਭਾਰਤੀ ਯਾਤਰੀਆਂ ਵਲੋਂ 23 ਜੁਲਾਈ 2020 ਨੂੰ ਗੈਰ ਕਾਨੂੰਨੀ ਵਿਦੇਸ਼ੀ ਸਿਗਰਟਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਯਾਤਰੀ ਫਲਾਈਟ ਈਡੀ-510 ਰਾਹੀਂ ਦੁਬਈ ਤੋਂ ਦਿੱਲੀ ਆਏ ਸਨ ਅਤੇ ਸਵੇਰੇ 9.05 ਵਜੇ ਟੀ3, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਪਹੁੰਚੇ ਸਨ । ਇਨ੍ਹਾਂ ਵਿਚੋਂ 13 ਭਾਰਤੀ ਯਾਤਰੀ ਗ੍ਰੀਨ ਚੈਨਲ ਨੂੰ ਪਾਰ ਕਰਨ ਤੋਂ ਬਾਅਦ ਫੜੇ ਗਏ ਸਨ।
ਜ਼ਬਤ ਕੀਤੀਆਂ ਸਿਗਰਟਾਂ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ 66, 60000 ਰੁਪਏ (66 ਲੱਖ ਰੁਪਏ) ਹੈ। ਜਾਂਚ ਅਜੇ ਜਾਰੀ ਹੈ।