ਸੋਨੇ ਦੀ ਚਮਕ ਵਧੀ – ਭਾਅ ਨੇ ਸਾਰੇ ਰਿਕਾਰਡ ਤੋੜੇ

News Punjabਨਿਊਜ਼ ਪੰਜਾਬ
ਨਵੀ ਦਿੱਲੀ , 23 ਜੁਲਾਈ – ਅੱਜ ਸੋਨੇ ਦੀਆਂ ਕੀਮਤਾਂ ਇਕ ਵਾਰ ਫਿਰ ਰਿਕਾਰਡ ਉੱਚਾਈ ‘ਤੇ ਪਹੁੰਚ ਗਈਆਂ ਹਨ । ਐੱਚਡੀਐੱਫਸੀ ਸਕਿਓਰਿਟੀਜ਼ ਦੇ ਅਨੁਸਾਰ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਕੀਮਤ 502 ਰੁਪਏ ਪ੍ਰਤੀ 10 ਗ੍ਰਾਮ ਤੇਜ਼ ਹੋ ਕੇ 51000 ਰੁਪਏ ਤੇ ਜਾਂ ਪੁਜ਼ੀ ਹੈ I ਜਦੋ ਕਿ ਚਾਂਦੀ ਦੀ ਕੀਮਤ ਅੱਜ 69 ਰੁਪਏ ਦੀ ਗਿਰਾਵਟ ਨਾਲ 62,760 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ।

ਕੌਮਾਂਤਰੀ ਬਾਜ਼ਾਰ ਚ ਸੋਨਾ ਹਾਜ਼ਰ 1875 ਡਾਲਰ ਪ੍ਰਤੀ ਔਂਸ ਤੇ ਅਤੇ ਚਾਂਦੀ 22 .76 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਿਹਾ ਸੀ।
ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧ ਗਿਆ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ। ਨਾਲ ਹੀ, ਯੂ.ਐੱਸ. ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਨੇ ਨਿਵੇਸ਼ਕਾਂ ਵਿੱਚ ਸੁਰੱਖਿਅਤ ਧਾਤਾਂ ਦੀ ਮੰਗ ਵਿੱਚ ਵਾਧਾ ਕੀਤਾ ਹੈ।