ਪਟਿਆਲਾ – ਸਵੈ ਰੋਜ਼ਗਾਰ ਲਈ ਅਪਲਾਈ ਲੋਨ ਕੇਸਾਂ ਦਾ ਨਿਪਟਾਰਾ 31 ਜੁਲਾਈ ਤੱਕ ਕੀਤਾ ਜਾਵੇ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਸਵੈ ਰੋਜ਼ਗਾਰ ਲਈ ਅਪਲਾਈ ਲੋਨ ਕੇਸਾਂ ਸਬੰਧੀ ਬੈਂਕਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
-ਵਿਭਾਗ ਸਵੈ ਰੋਜ਼ਗਾਰ ਲਈ ਲੋਨ ਕੇਸ ਘੋਖ ਪੜਤਾਲ ਤੋਂ ਬਾਅਦ ਬੈਂਕਾਂ ਨੂੰ ਭੇਜਣ : ਕੁਮਾਰ ਅਮਿਤ
ਪਟਿਆਲਾ, 21 ਜੁਲਾਈ:
ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ -ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਸਵੈ ਰੋਜ਼ਗਾਰ ਲਈ ਲੋਨ ਮੁਹੱਈਆ ਕਰਵਾਉਣ ਵਾਲੇ ਵਿਭਾਗਾਂ, ਲੀਡ ਬੈਕ ਜ਼ਿਲ੍ਹਾ ਮੈਨੇਜਰ ਅਤੇ ਸਮੂਹ ਬੈਂਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸਵੈ ਰੋਜ਼ਗਾਰ ਲਈ ਅਪਲਾਈ ਲੋਨ ਕੇਸਾਂ ਦਾ ਨਿਪਟਾਰਾ 31 ਜੁਲਾਈ ਤੱਕ ਕਰਨ ਲਈ ਕਿਹਾ ਹੈ। ਇਸ ਮੌਕੇ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਬਿਊਰੋ ਡਾ. ਪ੍ਰੀਤੀ ਯਾਦਵ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਵਿਅਕਤੀਆਂ ਵੱਲੋਂ ਬੈਂਕਾਂ ਨੂੰ ਭੇਜੀਆਂ ਗਈਆਂ ਅਰਜ਼ੀਆਂ ਦਾ ਰੀਵਿਊ ਕਰਦਿਆ ਕਿਹਾ ਕਿ ਸਵੈ ਰੋਜ਼ਗਾਰ ਲਈ ਆਏ ਲੋਨ ਕੇਸਾਂ ਦਾ ਨਿਪਟਾਰਾ ਸਮਾਂਬੱਧ ਕੀਤਾ ਜਾਵੇ ਅਤੇ ਵਿਭਾਗ ਵੀ ਬੈਕ ਪਾਸ ਕੇਸ ਭੇਜਣ ਸਮੇਂ ਕੇਸ ਦੀ ਪੂਰੀ ਤਰਾਂ ਘੋਖ ਪੜਤਾਲ ਕਰਨ ਤਾਂ ਜੋ ਜਲਦੀ ਤੋਂ ਜਲਦੀ ਲੋੜਵੰਦ ਲੋਨ ਦੇ ਇੱਛੁਕ ਉਮੀਦਵਾਰ ਨੂੰ ਸਵੈ ਰੋਜ਼ਗਾਰ ਲਈ ਵਿੱਤੀ ਸਹਾਇਤਾ ਮਿਲ ਸਕੇ।