ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1077618 ਹੋਈ – 543 ਮਰੀਜ਼ਾਂ ਦੀ ਹੋਈ ਮੌਤ – 6,77423 ਮਰੀਜ਼ ਹੋਏ ਠੀਕ – ਪੜ੍ਹੋ ਹਰ ਸੂਬੇ ਦੇ ਵੇਰਵੇ
ਨਿਊਜ਼ ਪੰਜਾਬ
ਨਵੀ ਦਿੱਲੀ ,19 ਜੁਲਾਈ – ਕੇਂਦਰ ਸਰਕਾਰ ਵਲੋਂ ਐਤਵਾਰ ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 543 ਲੋਕਾਂ ਦੀ ਮੌਤ ਹੋਣ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26,816 ਹੋ ਗਈ ਹੈ। ਦੇਸ਼ ਵਿੱਚ ਲਾਗ ਦੇ ਮਾਮਲੇ ਵਧ ਕੇ 10, 77618 ਹੋ ਗਏ ਹਨ, ਜਿਨ੍ਹਾਂ ਵਿੱਚੋਂ 3, 73379 ਲੋਕ ਇਲਾਜ ਕਰਵਾ ਰਹੇ ਹਨ ਅਤੇ 6, 77423 ਲੋਕ ਇਲਾਜ ਤੋਂ ਬਾਅਦ ਲਾਗ ਮੁਕਤ ਹੋ ਗਏ ਹਨ। ਪ੍ਰਭਾਵਿਤ ਲੋਕਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ।
ਪਿਛਲੇ 24 ਘੰਟਿਆਂ ਵਿਚ ਮਰਨ ਵਾਲਿਆਂ ਵਿਚੋਂ 144 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ, ਕਰਨਾਟਕ ਵਿਚ 93, ਤਾਮਿਲਨਾਡੂ ਵਿਚ 88, ਆਂਧਰਾ ਪ੍ਰਦੇਸ਼ ਵਿਚ 52, ਪੱਛਮੀ ਬੰਗਾਲ ਵਿਚ 27, ਦਿੱਲੀ ਵਿਚ 26, ਉੱਤਰ ਪ੍ਰਦੇਸ਼ ਵਿਚ 24, ਹਰਿਆਣਾ ਵਿਚ 17, ਗੁਜਰਾਤ ਵਿਚ 16, ਕਰਨਾਟਕ ਵਿਚ 144 ਲੋਕਾਂ ਦੀ ਮੌਤ ਹੋ ਗਈ।
ਬਿਹਾਰ, ਪੰਜਾਬ ਅਤੇ ਰਾਜਸਥਾਨ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤੇਲੰਗਾਨਾ ਵਿਚ ਛੇ, ਜੰਮੂ-ਕਸ਼ਮੀਰ ਵਿਚ ਪੰਜ, ਓਡੀਸ਼ਾ ਵਿਚ ਤਿੰਨ ਅਤੇ ਪੁਡੂਚੇਰੀ ਵਿਚ ਦੋ, ਅਸਾਮ, ਤ੍ਰਿਪੁਰਾ ਅਤੇ ਕੇਰਲ ਵਿਚ ਦੋ, ਜਦਕਿ ਚੰਡੀਗੜ੍ਹ, ਛੱਤੀਸਗੜ੍ਹ ਅਤੇ ਉਤਰਾਖੰਡ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ।