ਬਿਜਲੀ ਦੇ ਬਿੱਲ ਉਗਰਾਹੁਣ ਗਏ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਖੰਭੇ ਨਾਲ ਬੰਨ੍ਹ ਲਿਆ
ਨਿਊਜ਼ ਪੰਜਾਬ
ਬਿਜਲੀ ਦੇ ਬਿੱਲਾ ਦਾ ਭੁਗਤਾਨ ਨਾ ਹੋਣ ਕਾਰਨ ਹੁਣ ਜਦੋ ਬਿਜਲੀ ਦੇ ਬਿੱਲ ਉਗਰਾਹੁਣ ਗਏ ਬਿਜਲੀ ਮੁਲਾਜ਼ਮਾਂ ਨੂੰ ਤੇਲੰਗਾਨਾ ਰਾਜ ਦੇ ਇੱਕ ਪਿੰਡ ਵਾਸੀਆਂ ਵੱਲੋਂ ਬਿਜਲੀ ਦੇ ਖੰਭਿਆਂ ਨਾਲ ਬੰਨ੍ਹਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਡਾਕ ਦੇ ਅਲਾਸੁਰੀਅਮ ਥਾਣੇ ਦੀ ਸਰਹੱਦ ਦੇ ਅਧੀਨ ਪੈਂਦੇ ਪਿੰਡ ਦੇ ਵਸਨੀਕਾਂ ਨੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਿਜਲੀ ਦੇ ਖੰਭਿਆਂ ਨਾਲ ਬੰਨ੍ਹ ਦਿੱਤਾ।ਸੂਚਨਾ ਮਿਲਣ ਤੇ ਪੁਲਿਸ ਨੇ ਉਨ੍ਹਾਂ ਨੂੰ ਛੁਡਾਇਆ ਅਤੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ |