ਹਿਮਾਚਲ ਦੇ ਚੰਬਾ ‘ਚ ਭਿਆਨਕ ਬੱਸ ਹਾਦਸਾ, 7 ਦੀ ਮੌਤ, 15 ਯਾਤਰੀ ਜ਼ਖਮੀ

ਨਿਊਜ਼ ਪੰਜਾਬ

8 ਅਗਸਤ,2026

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਕੁੜੀ, ਦੋ ਮਹਿਲਾਵਾਂ ਅਤੇ ਚਾਰ ਪੁਰਸ਼ ਸ਼ਾਮਲ ਹਨ, ਜਦਕਿ 15 ਯਾਤਰੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤੀਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਸਵੇਰੇ ਕਰੀਬ 7 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ ਅਤੇ ਕੁਝ ਦੂਰੀ ‘ਤੇ ਚਾਲੁੰਜ ਮੋੜ ਨੇੜੇ ਬੇਕਾਬੂ ਹੋ ਕੇ ਪਲਟਣ ਤੋਂ ਬਾਅਦ ਦੂਜੀ ਸੜਕ ‘ਤੇ ਜਾ ਡਿੱਗੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਜੇਸੀਬੀ ਦੀ ਮਦਦ ਨਾਲ ਬੱਸ ਨੂੰ ਹਟਾ ਕੇ ਅੰਦਰ ਫਸੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। मृतਕਾਂ ਦੀ ਪਛਾਣ ਜਗਦੇਵ ਸ਼ਰਮਾ, ਦੇਸਰਾਜ, ਤੇਜ ਸਿੰਘ, ਜਗਦੇਈ, ਹਰਦੇਈ, ਨੀਲਮ ਅਤੇ ਰੂਪ ਸਿੰਘ ਵਜੋਂ ਹੋਈ ਹੈ।