ਬਠਿੰਡਾ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 ਏਐਸਆਈਆਂ ਦੇ ਤਬਾਦਲੇ

ਨਿਊਜ਼ ਪੰਜਾਬ

16 ਜੁਲਾਈ,2026

ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਪ੍ਰਸ਼ਾਸਨਿਕ ਫੇਰਬਦਲ ਦਾ ਸਿਲਸਿਲਾ ਜਾਰੀ ਰੱਖਦਿਆਂ ਬਠਿੰਡਾ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ। ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਬਠਿੰਡਾ ਨੇ ਪੰਜਾਬ ਪੁਲਿਸ ਐਕਟ 2007 ਦੀ ਧਾਰਾ 32(6) ਅਧੀਨ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ 6 ਏਐਸਆਈ ਰੈਂਕ ਦੇ ਪੁਲਿਸ ਮੁਲਾਜ਼ਮਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇੱਥੇ ਵੇਖੋ ਲਿਸਟ ਆਖਿਰ ਕਿਹੜੇ ਮੁਲਾਜ਼ਮਾਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ:

ASI ਦਲਜੀਤ ਸਿੰਘ (229/BTR) – ਮੁੱਖ ਅਫਸਰ ਬਾਡਾ ਸਰਦਾਰ ਰਾਮਪੁਰਾ ਤੋਂ ਮੁੱਖ ਅਫਸਰ ਬਾਡਾ ਕੈਂਟ ਬਠਿੰਡਾ। ASI ਬਲਜੀਤ ਸਿੰਘ (977/BTA) – ਬਾਡਾ ਸਾਈਬਰ ਕ੍ਰਾਈਮ ਬਠਿੰਡਾ ਤੋਂ ਮੁੱਖ ਅਫਸਰ ਖਾਨਾ ਸਰਦਾਰ ਰਾਮਪੁਰਾ। ASI ਹਰਪ੍ਰੀਤ ਸਿੰਘ (696/BTA) – ਮੁੱਖ ਅਫਸਰ ਬਾਡਾ ਕੈਂਟ ਬਠਿੰਡਾ ਤੋਂ ਐਸਟੀ ਮੁੱਖ ਅਫਸਰ ਬਾਡਾ ਸਿਵਲ ਲਾਈਨ ਬਠਿੰਡਾ। ASI ਸਤਬੀਰ ਸਿੰਘ (189/BTRT) – ਬਾਡਾ ਸਿਵਲ ਲਾਈਨ ਬਠਿੰਡਾ ਤੋਂ ਮੁੱਖ ਅਫਸਰ ਬਾਡਾ ਫੂਲ। ASI ਅੰਮ੍ਰਿਤਪਾਲ ਸਿੰਘ (971/BTA) – ਮੁੱਖ ਅਫਸਰ ਬਾਡਾ ਫੂਲ ਤੋਂ ਪੁਲਿਸ ਲਾਈਨ ਬਠਿੰਡਾ। ASI ਬੇਅੰਤ ਸਿੰਘ (198/BTRT) – ਬਾਡਾ ਕੋਟਫੱਤਾ ਬਠਿੰਡਾ ਤੋਂ ਇੰਚਾਰਜ ਚੌਕੀ ਸਿਵਲ ਹਸਪਤਾਲ ਬਠਿੰਡਾ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਫੇਰਬਦਲ ਦਾ ਮਕਸਦ ਪੁਲਿਸ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਵੱਖ-ਵੱਖ ਥਾਣਿਆਂ ਵਿੱਚ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣਾ ਹੈ।