ਨਿਊਜ਼ ਪੰਜਾਬ
18 ਜੂਨ,2026
ਬਰਨਾਲਾ ਦੇ ਰਾਧਾ ਰਾਣੀ ਕਾਲੋਨੀ ਨਿਵਾਸੀ 22 ਸਾਲਾ ਅਗਨੀਵੀਰ ਜਸਨਪ੍ਰੀਤ ਸਿੰਘ ਦੀ ਉੱਤਰ ਪ੍ਰਦੇਸ਼ ਦੇ ਫਤਿਹਗੜ੍ਹ ਸਥਿਤ ਫੌਜੀ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਰੀਬ ਡੇਢ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਜਸਨਪ੍ਰੀਤ ਇੱਕ ਫੌਜੀ ਪਰਿਵਾਰ ਨਾਲ ਸੰਬੰਧਤ ਸਨ। ਉਨ੍ਹਾਂ ਦੇ ਪਿਤਾ ਬੂਟਾ ਸਿੰਘ ਸਾਬਕਾ ਫੌਜੀ ਹਨ, ਜਦਕਿ ਵੱਡਾ ਭਰਾ ਅਰਸ਼ਦੀਪ ਸਿੰਘ ਵੀ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਡਿਊਟੀ ਅਤੇ ਟ੍ਰੇਨਿੰਗ ਦੌਰਾਨ ਹੋਈ ਮੌਤ ਨੂੰ ਦੇਖਦੇ ਹੋਏ ਜਸਨਪ੍ਰੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਗਹਿਰਾ ਸੋਗ ਛਾ ਗਿਆ ਹੈ। ਅੱਜ ਫੌਜ ਵੱਲੋਂ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।
