ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸਾਵਣ ਮਹੀਨੇ ਦੀ ਆਮਦ ਤੇ ਸਮਾਗਮ

*ਸਾਵਣ ਦੇ ਮਹੀਨੇ ਵਿੱਚ ਸਾਰਾ ਜਗਤ ਹਰਿਆ ਭਰਿਆ ਹੋ ਜ਼ਾਦਾ ਹੈ-ਕੁਲਵਿੰਦਰ ਸਿੰਘ ਬੈਨੀਪਾਲ*

********************

 

ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਲੁਧਿਆਣਾ ਵੱਲੋ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਗੁਰਦੁਆਰਾ ਸਾਹਿਬ ਵਿਖੇ ਅੱਜ ਸਾਵਣ ਮਹੀਨੇ ਦੀ ਆਮਦ ਤੇ  ਕੀਰਤਨ ਤੇ ਜਪ ਤਪ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਦੌਰਾਨ ਵੱਡੀ ਗਿਣਤੀ ਇੱਕਤਰ ਹੋਈਆ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਾਵਣ ਦੇ ਮਹੀਨੇ ਵਿੱਚ ਉਹ ਭਾਗਾਂ ਵਾਲੇ ਹਨ ਜਿੰਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ(ਰੂਪ) ਧਾਰਿਆ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਜਿਵੇਂ ਸਾਵਣ ਮਹੀਨੇ ਦੀ ਆਮਦ ਵਿੱਚ ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜ਼ਾਦੀ ਹੈ, ਤਿਵੇਂ ਗੁਰਬਾਣੀ ਅਨੁਸਾਰ ਉਹ ਜੀਵ ਵੀ ਪ੍ਰਮਾਤਮਾਂ ਰੂਪੀ ਹਰਿਆਵਲ ਨਾਲ  ਹਰਿਆ ਭਰਿਆ ਹੋ ਜਾਂਦਾ ਹੈ,

ਉਹ ਸਭ ਕੁੱਝ ਕਰਨਹਾਰ ਹੈ, ਵਿਆਪਕ ਤੇ ਬੇਅੰਤ ਹੈ।ਇਸ ਦੌਰਾਨ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਸਾਵਣ ਮਹੀਨੇ ਦੀ ਆਰੰਭਤਾ ਪ੍ਰਭੂ ਭਗਤੀ ਦੇ ਨਾਮ ਰਸ ਨਾਲ ਕਰਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਵਿਚਰਨ ਦੀ ਬੇਨਤੀ ਕੀਤੀ

ਆਯੋਜਿਤ ਕੀਤੇ ਗਏ ਜਪ ਤਪ ਸਮਾਗਮ ਅੰਦਰ ਇਸਤਰੀ ਸਤਿਸੰਗ ਦੀਆਂ ਬੀਬੀਆਂ ਨੇ ਪੰਜ ਬਾਣੀਆ ਦਾ ਜਾਪ ਤੇ ਸਿਮਰਨ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਕੀਤਾ।ਇਸ ਦੌਰਾਨ ਗੁਰਬਾਣੀ ਕੀਰਤਨ ਕਰਨ ਵਾਲੀਆਂ ਬੀਬੀਆਂ ਦਵਿੰਦਰ ਕੌਰ ਮਨਜੀਤ ਕੌਰ ਰਾਜਨੀਇੰਦਰ ਕੌਰ ਜਸਪਾਲ ਕੌਰ ਮਖਿਜਾ ਅਮ੍ਰਿਤਪਾਲ ਕੌਰ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਸਮਾਗਮ ਅੰਦਰ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਜਿੰਨ੍ਹਾਂ ਵਿੱਚ ਬੀਬੀ ਮਨਜੀਤ ਕੌਰ ਬੀਬੀ ਬਲਵਿੰਦਰ ਕੌਰ ਬੱਤਰਾ ਬੀਬੀ ਦਵਿੰਦਰ ਕੌਰ ਬੀਬੀ ਕਰਮਜੀਤ ਕੌਰ ਬੀਬੀ ਕੁਲਜੀਤ ਕੌਰ, ਬੀਬੀ ਅਮ੍ਰਿਤਪਾਲ ਕੌਰ, ਸਿਮਰਨ ਕੌਰ, ਪਰਮਜੀਤ ਕੌਰ, ਰਜਨੀਇੰਦਰ ਕੌਰ, ਸੋਨੀ ਸਲੂਜਾ, ਰਵਿੰਦਰ ਕੌਰ ਰਹੇਜਾ, ਜਸਵਿੰਦਰ ਕੌਰ, ਤੇਜਿੰਦਰ ਕੌਰ, ਸੁਰਿੰਦਰ ਕੌਰ ਬਾਂਸਲ ਸਮੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।