ਨਿਊਜ਼ ਪੰਜਾਬ
19 ਮਈ 2026
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਕਰਨ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਮਿਡਲ ਈਸਟ ਤਣਾਅ ਕਾਰਨ ਤੇਲ ਕੰਪਨੀਆਂ ਦੇ ਘਾਟੇ ਦਾ ਹਵਾਲਾ ਦਿੰਦਿਆਂ 5 ਦਿਨਾਂ ਵਿੱਚ ਦੂਜੀ ਵਾਰ ਕੀਮਤਾਂ ਵਧਾਈਆਂ ਗਈਆਂ ਹਨ।
ਅੱਜ ਸਵੇਰੇ, 19 ਮਈ ਨੂੰ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ। ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਇੱਕ ਹਫ਼ਤੇ ਤੋਂ ਵੱਧ ਸਮੇਂ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।
ਦਿੱਲੀ ‘ਚ ਪੈਟਰੋਲ 0.87 ਰੁਪਏ ਵਧ ਕੇ 98.64 ਰੁਪਏ ਲੀਟਰ ਤੇ ਡੀਜ਼ਲ 0.91 ਰੁਪਏ ਵਧ ਕੇ 91.58 ਰੁਪਏ ਲੀਟਰ
ਚੰਡੀਗੜ੍ਹ ‘ਚ ਪੈਟਰੋਲ 0.83 ਰੁਪਏ ਵਧ ਕੇ 98.10 ਰੁਪਏ ਲੀਟਰ ਅਤੇ ਡੀਜ਼ਲ 0.84 ਰੁਪਏ ਲੀਟਰ
ਚੇਨਈ ‘ਚ ਪੈਟਰੋਲ 0.79 ਰੁਪਏ ਵਧ ਕੇ 104.46 ਰੁਪਏ ਲੀਟਰ ਤੇ ਡੀਜ਼ਲ 0.86 ਰੁਪਏ ਵੱਧ ਕੇ 96.11 ਰੁਪਏ ਲੀਟਰ
ਮੁੰਬਈ ‘ਚ ਪੈਟਰੋਲ 0.91 ਰੁਪਏ ਵਧ ਕੇ 107.59 ਰੁਪਏ ਲੀਟਰ ਤੇ ਡੀਜ਼ਲ 0.94 ਰੁਪਏ ਵਧ ਕੇ 94.08 ਰੁਪਏ ਲੀਟਰ
ਕੋਲਕਾਤਾ ‘ਚ ਪੈਟਰੋਲ 1 ਰੁਪਏ ਵਧ ਕੇ 109.70 ਰੁਪਏ ਲੀਟਰ ਤੇ ਡੀਜ਼ਲ 0.94 ਰੁਪਏ ਵੱਧ ਕੇ 96.07 ਰੁਪਏ ਲੀਟਰ
ਹੈਦਰਾਬਾਦ ‘ਚ ਪੈਟਰੋਲ 0.99 ਰੁਪਏ ਵਧ ਕੇ 111.88 ਰੁਪਏ ਲੀਟਰ ਤੇ ਡੀਜ਼ਲ 0.99 ਰੁਪਏ ਵਧ ਕੇ 99.95 ਰੁਪਏ ਲੀਟਰ ਹੋ ਗਿਆ ਹੈ।
ਇਸ ਵਾਧੇ ਨਾਲ ਨਾ ਸਿਰਫ਼ ਲੋਕਾਂ ਦੇ ਘਰੇਲੂ ਬਜਟ ‘ਤੇ ਅਸਰ ਪਵੇਗਾ, ਸਗੋਂ ਆਵਾਜਾਈ ਮਹਿੰਗੀ ਹੋਣ ਕਾਰਨ ਖਾਣ-ਪੀਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ।
