ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਕੈਲਗਰੀ ਵਲੋਂ ਹਫ਼ਤਾਵਾਰੀ ਸਮਾਗਮ ਕੀਤਾ ਗਿਆ

ਕੈਲਗਰੀ, 18 ਮਈ – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਪਾਠਾਂ ਦੀ ਲੜੀ ਤਹਿਤ ਅੱਜ ਦਾ ਪਾਠ ਭੈਣ ਜੀ ਜਸਵਿੰਦਰ ਕੌਰ ਧਾਲੀਵਾਲ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤਾ ਗਿਆ। ਗੁਰਜੀਤ ਕੌਰ ਬਵੇਜਾ ਅਤੇ ਗੁਰਬਖਸ਼ ਕੌਰ ਜੀ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।

ਭੈਣ ਜੀ ਸੁਰਜੀਤ ਕੌਰ ਨੇ ਚੌਪਈ ਸਾਹਿਬ ਦੇ ਪਾਠ ਦੀ ਸੇਵਾ ਨਿਭਾਈ। ਅਨੰਦ ਸਾਹਿਬ ਦੀਆਂ ਛੇ ਪਉੜੀਆ ਦਾ ਪਾਠ ਭੈਣ ਜੀ ਸੁਰਿੰਦਰ ਕੌਰ ਸਿੱਧੂ ਜੀ ਨੇ ਕੀਤਾ। ਅਤੇ ਬਹੁਤ ਹੀ ਸ਼ਰਧਾ ਨਾਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦਾ ਸਵਾਗਤ ਕੀਤਾ। ਅਖੀਰ ਵਿੱਚ ਬਹੁਤ ਹੀ ਪ੍ਰੇਮ ਨਾਲ ਲੰਗਰ ਛਕਾਇਆ।
ਸਭਾ ਦੇ ਬਾਨੀ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਪਰਿਵਾਰ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ।