ਝੋਨੇ ਦੀ ਬਿਜਾਈ ਲਈ ਪੰਜਾਬ 4 ਜ਼ੋਨਾਂ ‘ਚ ਵੰਡਿਆ, 8 ਘੰਟੇ ਬਿਜਲੀ ਸਪਲਾਈ ਦਾ ਐਲਾਨ

ਨਿਊਜ਼ ਪੰਜਾਬ

30 ਅਪ੍ਰੈਲ 2026

ਪੰਜਾਬ ਦੇ ਮੁੱਖ ਮੰਤਰੀ Bhagwant Singh Mann ਨੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਬਿਜਾਈ ਅਤੇ ਬਿਜਲੀ ਸਪਲਾਈ ਸਬੰਧੀ ਪੂਰਾ ਸ਼ਡਿਊਲ ਜਾਰੀ ਕਰਦਿਆਂ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਣ ਦਾ ਐਲਾਨ ਕੀਤਾ ਹੈ। ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਹੋਵੇਗੀ, ਜਦਕਿ ਰਵਾਇਤੀ ਲਵਾਈ 1 ਜੂਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਜ਼ੋਨਾਂ ਅਨੁਸਾਰ 9 ਜੂਨ ਤੱਕ ਚੱਲੇਗੀ। ਹਰ ਜ਼ੋਨ ਵਿੱਚ ਕਿਸਾਨਾਂ ਨੂੰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ 1 ਮਈ ਤੋਂ ਨਹਿਰੀ ਪਾਣੀ ਵੀ ਛੱਡਿਆ ਜਾਵੇਗਾ। ਸਰਕਾਰ ਦਾ ਮਕਸਦ ਬਿਜਲੀ ਗਰਿੱਡਾਂ ‘ਤੇ ਲੋਡ ਘਟਾਉਣਾ, ਮਜ਼ਦੂਰਾਂ ਦੀ ਕਮੀ ਤੋਂ ਬਚਾਅ ਕਰਨਾ ਅਤੇ ਮੰਡੀਆਂ ਵਿੱਚ ਫ਼ਸਲ ਦੀ ਸੁਚੱਜੀ ਆਮਦ ਯਕੀਨੀ ਬਣਾਉਣਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ।