CISCE ICSE ਤੇ ISC ਨਤੀਜੇ 2026 ਅੱਜ 11 ਵਜੇ ਜਾਰੀ, ਇਦਾਂ ਕਰੋ ਆਸਾਨੀ ਨਾਲ ਚੈੱਕ

ਨਿਊਜ਼ ਪੰਜਾਬ

30 ਅਪ੍ਰੈਲ 2026

ਇੰਡੀਆਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਵੱਲੋਂ ਅੱਜ ਸਵੇਰੇ 11 ਵਜੇ 10ਵੀਂ (ICSE) ਅਤੇ 12ਵੀਂ (ISC) ਦੇ ਨਤੀਜੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਆਪਣੇ ਨਤੀਜੇ ਅਧਿਕਾਰਤ ਵੈੱਬਸਾਈਟ Council for the Indian School Certificate Examinations (cisce.org / results.cisce.org) ਜਾਂ DigiLocker ਰਾਹੀਂ ਆਨਲਾਈਨ ਵੇਖ ਸਕਦੇ ਹਨ। ਨਤੀਜਾ ਚੈੱਕ ਕਰਨ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਅਤੇ ਹੋਰ ਜ਼ਰੂਰੀ ਵੇਰਵੇ ਦਰਜ ਕਰਨੇ ਹੋਣਗੇ। ਹੋਮਪੇਜ ‘ਤੇ ਦਿੱਤੇ ICSE ਜਾਂ ISC ਨਤੀਜੇ ਵਾਲੇ ਲਿੰਕ ‘ਤੇ ਕਲਿੱਕ ਕਰਕੇ ਨਤੀਜਾ ਵੇਖਿਆ ਜਾ ਸਕਦਾ ਹੈ ਅਤੇ ਭਵਿੱਖ ਲਈ ਇਸਨੂੰ ਡਾਊਨਲੋਡ ਜਾਂ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ।