ਨਿਊਜ਼ ਪੰਜਾਬ
4 ਅਪ੍ਰੈਲ 2026
ਪੰਜਾਬ ਕਿੰਗਜ਼ ਨੇ Chennai Super Kings ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਲ ਕੀਤੀ, ਪਰ ਇਸ ਖੁਸ਼ੀ ‘ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਕਪਤਾਨ Shreyas Iyer ਨੂੰ ਲਗਾਤਾਰ ਦੂਜੇ ਮੈਚ ਵਿੱਚ ਸਲੋਅ ਓਵਰ-ਰੇਟ ਲਈ ਦੋਸ਼ੀ ਕਰਾਰ ਦਿੱਤਾ ਗਿਆ। Board of Control for Cricket in India (BCCI) ਨੇ ਆਈਪੀਐਲ ਆਚਾਰ ਸੰਹਿਤਾ ਦੇ ਤਹਿਤ ਉਸ ‘ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ, ਜਦਕਿ ਟੀਮ ਦੇ ਹੋਰ ਖਿਡਾਰੀਆਂ ਨੂੰ ਵੀ ਆਰਥਿਕ ਸਜ਼ਾ ਭੁਗਤਣੀ ਪਈ। ਇਸ ਤੋਂ ਪਹਿਲਾਂ ਵੀ ਗੁਜਰਾਤ ਖ਼ਿਲਾਫ਼ ਮੈਚ ਵਿੱਚ ਉਨ੍ਹਾਂ ‘ਤੇ 12 ਲੱਖ ਦਾ ਜੁਰਮਾਨਾ ਲੱਗ ਚੁੱਕਾ ਸੀ। ਹੁਣ ਜੇ ਪੰਜਾਬ ਕਿੰਗਜ਼ ਵੱਲੋਂ ਤੀਜੀ ਵਾਰ ਇਹ ਗਲਤੀ ਹੁੰਦੀ ਹੈ, ਤਾਂ ਜੁਰਮਾਨਾ ਹੋਰ ਵੱਧ ਕੇ 30 ਲੱਖ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਟੀਮ ‘ਤੇ ਦਬਾਅ ਵਧ ਗਿਆ ਹੈ।
