ਦਿੱਲੀ ਪੁਲਿਸ ਨੇ ਡਰਟੀ ਬਾਬਾ ਚੈਤਨਿਆਨੰਦ ਨੂੰ ਆਗਰਾ ਦੇ ਇੱਕ ਹੋਟਲ ਤੋਂ ਕੀਤਾ ਗ੍ਰਿਫ਼ਤਾਰ

ਨਿਊਜ਼ ਪੰਜਾਬ

28 ਸਤੰਬਰ 2025

ਦਿੱਲੀ ਪੁਲਿਸ ਨੇ ਬੀਤੀ ਦੇਰ ਰਾਤ ਆਗਰਾ ਤੋਂ ਚੈਤਨਯਾਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ਨੂੰ ਈਡਬਲਯੂਐਸ ਸਕਾਲਰਸ਼ਿਪ ਅਧੀਨ ਪੀਜੀਡੀਐਮ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਥਿਤ ਤੌਰ ‘ਤੇ ਤੰਗ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।

ਜਾਣਕਾਰੀ ਦੇ ਅਨੁਸਾਰ, ਦਿੱਲੀ ਪੁਲਿਸ ਨੇ ਚੈਤਨਿਆਨੰਦ ਨੂੰ ਬੀਤੀ ਰਾਤ ਆਗਰਾ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ । ਇੱਕ ਪੁਲਿਸ ਟੀਮ ਉਸਨੂੰ ਦਿੱਲੀ ਲਿਆ ਰਹੀ ਹੈ। ਦਿੱਲੀ ਪਹੁੰਚਣ ‘ਤੇ ਚੈਤਨਿਆਨੰਦ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਦਿੱਲੀ ਪੁਲਿਸ ਨੇ ਚੈਤਨਯਾਨੰਦ ਸਰਸਵਤੀ ਨਾਲ ਜੁੜੇ ਲਗਭਗ 8 ਕਰੋੜ ਰੁਪਏ ਦੇ ਫੰਡਾਂ ਨੂੰ ਜ਼ਬਤ ਕਰ ਲਿਆ ਸੀ, ਇੱਕ ਅਧਿਕਾਰੀ ਨੇ ਕਿਹਾ ਕਿ ਇਹ ਪੈਸਾ 18 ਬੈਂਕ ਖਾਤਿਆਂ ਅਤੇ 28 ਫਿਕਸਡ ਡਿਪਾਜ਼ਿਟ ਵਿੱਚ ਰੱਖਿਆ ਗਿਆ ਸੀ।