ਨਿਊਜ਼ ਪੰਜਾਬ
25 ਮਾਰਚ 2026
ਕਾਂਗਰਸ ਪਾਰਟੀ ਨੂੰ ਦਿੱਲੀ ਦੇ 24 ਅਕਬਰ ਰੋਡ ਸਥਿਤ ਆਪਣੇ ਪੁਰਾਣੇ ਦਫ਼ਤਰ ਨੂੰ 28 ਮਾਰਚ ਤੱਕ ਖਾਲੀ ਕਰਨ ਲਈ ਅਸਟੇਟ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕੇਵਲ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਪਾਰਟੀ ਪਹਿਲਾਂ ਹੀ ਆਪਣਾ ਮੁੱਖ ਦਫ਼ਤਰ ਇੰਦਰਾ ਭਵਨ ਵਿੱਚ ਸ਼ਿਫਟ ਕਰ ਚੁੱਕੀ ਹੈ, ਪਰ ਇਹ ਬੰਗਲਾ ਛੱਡਣ ਲਈ ਤਿਆਰ ਨਹੀਂ ਹੈ। ਇਸਦੇ ਨਾਲ ਹੀ 5 ਰਾਏਸੀਨਾ ਹਿਲਜ਼ ਰੋਡ ‘ਤੇ ਸਥਿਤ ਇੰਡੀਅਨ ਯੂਥ ਕਾਂਗਰਸ ਦਫ਼ਤਰ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਕਾਂਗਰਸ ਨੇ ਇਸ ਕਾਰਵਾਈ ਨੂੰ ਪੱਖਪਾਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਜਪਾ ਦੇ ਦਫ਼ਤਰਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਪਾਰਟੀ ਇਸ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ।
