ਐਲਪੀਜੀ ਸਿਲੰਡਰ ਬੁਕਿੰਗ ਨਿਯਮਾਂ ਵਿੱਚ ਵੱਡਾ ਬਦਲਾਅ

ਨਿਊਜ਼ ਪੰਜਾਬ

25 ਮਾਰਚ 2026

ਤੇਲ ਕੰਪਨੀਆਂ ਨੇ ਐਲਪੀਜੀ ਸਿਲੰਡਰਾਂ ਦੀ ਬੁਕਿੰਗ ਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਦਿਆਂ ਨਵੀਆਂ ਸਮਾਂ-ਸੀਮਾਵਾਂ ਲਾਗੂ ਕਰ ਦਿੱਤੀਆਂ ਹਨ। ਇਸ ਦੇ ਤਹਿਤ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਅਤੇ ਆਮ ਖਪਤਕਾਰਾਂ ਲਈ ਵੱਖ-ਵੱਖ ਬੁਕਿੰਗ ਅੰਤਰਾਲ ਨਿਰਧਾਰਤ ਕੀਤੇ ਗਏ ਹਨ। ਹੁਣ ਉੱਜਵਲਾ ਯੋਜਨਾ ਅਧੀਨ 5 ਕਿਲੋਗ੍ਰਾਮ ‘ਛੋਟੂ’ ਸਿਲੰਡਰ 16 ਦਿਨਾਂ ਵਿੱਚ ਮਿਲੇਗਾ, ਜਦਕਿ ਆਮ ਖਪਤਕਾਰਾਂ ਲਈ ਇਹ 9 ਦਿਨਾਂ ਵਿੱਚ ਉਪਲਬਧ ਹੋਵੇਗਾ। ਇਸੇ ਤਰ੍ਹਾਂ 14.2 ਕਿਲੋਗ੍ਰਾਮ ਸਿਲੰਡਰ ਲਈ ਉੱਜਵਲਾ ਲਾਭਪਾਤਰੀਆਂ ਨੂੰ 45 ਦਿਨਾਂ ਦੀ ਉਡੀਕ ਕਰਨੀ ਪਵੇਗੀ, ਜਦਕਿ ਆਮ ਘਰੇਲੂ ਖਪਤਕਾਰਾਂ ਲਈ ਇਹ ਸਮਾਂ 25 ਦਿਨ ਰੱਖਿਆ ਗਿਆ ਹੈ ਅਤੇ 10 ਕਿਲੋਗ੍ਰਾਮ ਕੰਪੋਜ਼ਿਟ ਸਿਲੰਡਰ 18 ਦਿਨਾਂ ਵਿੱਚ ਮਿਲੇਗਾ। ਗੈਸ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਕੰਪਨੀਆਂ ਨੇ ਸਾਫਟਵੇਅਰ ਵਿੱਚ ਤਕਨੀਕੀ ਤਬਦੀਲੀਆਂ ਵੀ ਕੀਤੀਆਂ ਹਨ, ਜਿਸ ਅਨੁਸਾਰ ਦੋ ਸਿਲੰਡਰਾਂ ਵਾਲੇ ਗਾਹਕਾਂ ਨੂੰ ਘੱਟੋ-ਘੱਟ 35 ਦਿਨ ਅਤੇ ਇਕ ਸਿਲੰਡਰ ਵਾਲਿਆਂ ਨੂੰ 25 ਦਿਨ ਬਾਅਦ ਹੀ ਨਵੀਂ ਰਿਫਿਲ ਬੁਕ ਕਰਨ ਦੀ ਆਗਿਆ ਹੋਵੇਗੀ।