ਨਿਊਜ਼ ਪੰਜਾਬ
28 ਅਪ੍ਰੈਲ 2026
ਸ਼ੰਭੂ ਨੇੜੇ ਸੋਮਵਾਰ ਰਾਤ ਕਰੀਬ 10 ਵਜੇ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ, ਜਿਸ ਨਾਲ ਰੇਲਵੇ ਪਟੜੀ ਨੂੰ ਨੁਕਸਾਨ ਪਹੁੰਚਿਆ ਅਤੇ ਆਵਾਜਾਈ ਅਸਥਾਈ ਤੌਰ ’ਤੇ ਰੋਕ ਦਿੱਤੀ ਗਈ। ਘਟਨਾ ਸਥਾਨ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਬਾਰੇ ਪੁਲਿਸ ਦਾ ਸ਼ੱਕ ਹੈ ਕਿ ਉਹ ਧਮਾਕਾ ਕਰਨ ਆਇਆ ਸੀ ਅਤੇ ਇਸੇ ਦੌਰਾਨ ਮਾਰਿਆ ਗਿਆ। ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
