ਨਿਊਜ਼ ਪੰਜਾਬ
19 ਅਪ੍ਰੈਲ 2026
ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਸਵੇਰੇ 10:30 ਵਜੇ ਹਾਈ ਕੋਰਟ ਵਿੱਚ ਮੁੜ ਪੇਸ਼ ਹੋਣਗੇ। ਪਾਰਟੀ ਦੇ ਬੁਲਾਰੇ ਮੁਤਾਬਕ ਕੇਜਰੀਵਾਲ ਵੱਲੋਂ ਸੀਬੀਆਈ ਦੇ ਹਲਫ਼ਨਾਮੇ ’ਤੇ ਆਪਣਾ ਜਵਾਬ ਦਾਇਰ ਕੀਤਾ ਗਿਆ ਸੀ, ਪਰ ਅਦਾਲਤ ਨੇ ਇਸਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਉਹ ਅਦਾਲਤ ਅੱਗੇ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਜਵਾਬ ਰਿਕਾਰਡ ’ਚ ਦਰਜ ਕੀਤਾ ਜਾਵੇ।
