ਨਿਊਜ਼ ਪੰਜਾਬ
13 ਸਤੰਬਰ 2025
ਗਣੇਸ਼ ਚਤੁਰਥੀ ਦੇ ਆਖਰੀ ਦਿਨ ਸ਼ਰਧਾਲੂਆਂ ਦੀ ਖੁਸ਼ੀ ਇੱਕ ਭਿਆਨਕ ਹਾਦਸੇ ਕਾਰਨ ਸੋਗ ਵਿੱਚ ਬਦਲ ਗਈ। ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਟਰੱਕ ਦੇ ਗਣੇਸ਼ ਵਿਸਰਜਨ ਜਲੂਸ ਵਿੱਚ ਵੱਜਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਜ਼ਖਮੀਆਂ ਵਿੱਚੋਂ ਘੱਟੋ-ਘੱਟ ਅੱਠ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਇਸ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਘਟਨਾ ਗਣੇਸ਼ ਚਤੁਰਥੀ ਦੇ ਜਸ਼ਨਾਂ ਦੇ ਆਖਰੀ ਦਿਨ ਰਾਤ 8.45 ਵਜੇ ਦੇ ਕਰੀਬ ਮੋਸਾਲੇ ਹੋਸਾਹਲੀ ਪਿੰਡ ਵਿੱਚ ਵਾਪਰੀ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿ ਸਿੱਧਰਮਈਆ ਨੇ ਕਿਹਾ ਕਿ
ਉਹ ਜਾਨਾਂ ਦੇ ਨੁਕਸਾਨ ਅਤੇ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ‘ਤੇ ਦੁਖੀ ਹਨ। ਉਨ੍ਹਾਂ ਨੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਨੇ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਸਰਕਾਰ ਇਸ ਘਟਨਾ ਵਿੱਚ ਜ਼ਖਮੀਆਂ ਦੇ ਇਲਾਜ ਦਾ ਖਰਚਾ ਚੁੱਕੇਗੀ।”
