ਰੂਸ’ਚ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ਤੇ ਮਾਪੀ ਗਈ 7.4 ਦੀ ਤੀਬਰਤਾ,ਲੋਕਾਂ ‘ਚ ਫੈਲੀ ਦਹਿਸ਼ਤ

ਨਿਊਜ਼ ਪੰਜਾਬ

13 ਸਤੰਬਰ 2025

ਰੂਸ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰੂਸ ਦੇ ਕਾਮਚਟਕਾ ਖੇਤਰ ਵਿੱਚ ਸ਼ਨੀਵਾਰ ਨੂੰ ਭੂਚਾਲ ਆਇਆ, ਜਿਸਦੀ ਤੀਬਰਤਾ 7.4 ਦਰਜ ਕੀਤੀ ਗਈ। ਭੂਚਾਲ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ (6.2 ਮੀਲ) ਹੇਠਾਂ ਦਰਜ ਕੀਤਾ ਗਿਆ ਸੀ।

ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਦਾ ਦਾਅਵਾ ਹੈ ਕਿ ਭੂਚਾਲ ਦੀ ਤੀਬਰਤਾ 7.4 ਸੀ, ਜਿਸਦੀ ਡੂੰਘਾਈ ਜ਼ਮੀਨ ਦੇ ਅੰਦਰ 39.5 ਕਿਲੋਮੀਟਰ (24.5 ਮੀਲ) ਸੀ।ਪ੍ਰਸ਼ਾਂਤ ਸੁਨਾਮੀ ਚਿਤਾਵਨੀ ਪ੍ਰਣਾਲੀ ਦੇ ਅਨੁਸਾਰ ਭੂਚਾਲ ਕਾਰਨ ਖੇਤਰ ਵਿੱਚ ਤੇਜ਼ ਸੁਨਾਮੀ ਦਾ ਖ਼ਤਰਾ ਹੈ। ਹਾਲਾਂਕਿ, ਕਾਮਚਟਕਾ ਦੇ ਨੇੜੇ ਸਥਿਤ ਜਾਪਾਨ ਵਿੱਚ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।